ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ‘ਚ ਉਤਸ਼ਾਹ ਅਤੇ ਤਿਆਰੀਆਂ ਮੁਕੰਮਲ
- ਪੰਜਾਬ
- (Asia/Kolkata)
ਸੀ.ਬੀ.ਐਸ.ਈ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਅੱਜ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਵਿਦਿਆਰਥੀਆਂ ਅਤੇ ਸਕੂਲਾਂ ਦੁਆਰਾ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆ ਗਈਆਂ ਹਨ। ਇਸ ਸਾਲ ਲਗਭਗ 43 ਲੱਖ ਤੋਂ ਵੱਧ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਬੈਠ ਰਹੇ ਹਨ। ਪਹਿਲੇ ਦਿਨ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਹੈ, ਜਦਕਿ 12ਵੀਂ ਜਮਾਤ ਦੇ ਵਿਦਿਆਰਥੀ ਬਾਇਓਟੈਕਨਾਲੋਜੀ ਅਤੇ ਸ਼ਾਰਟਹੈਂਡ ਦੀ ਪ੍ਰੀਖਿਆ ਦੇਣਗੇ। ਸੀ.ਬੀ.ਐਸ.ਈ. ਨੇ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਨਿਰਦੇਸ਼ ਅਤੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਵਿਦਿਆਰਥੀਆਂ ਨੂੰ ਸੁਚਾਰੂ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਸਵੇਰੇ 10:00 ਵਜੇ ਜਾਂ ਇਸ ਤੋਂ ਪਹਿਲਾਂ ਆਪਣੇ ਪ੍ਰੀਖਿਆ ਕੇਂਦਰਾਂ ‘ਤੇ ਪਹੁੰਚਣ ਦੀ ਲੋੜ ਹੈ। ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਸਿਰਫ਼ ਉਨ੍ਹਾਂ ਦੇ ਦਾਖ਼ਲਾ ਕਾਰਡ ‘ਤੇ ਸੂਚੀਬੱਧ ਪ੍ਰਸ਼ਨ ਪੱਤਰ ਦਿੱਤਾ ਜਾਵੇ।
Leave a Reply