ਬੰਗਲਾਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਸਹੁੰ ਚੁੱਕੇ
- ਵਿਦੇਸ਼
- (Asia/Kolkata)
ਬੰਗਲਾਦੇਸ਼ ਵਿੱਚ ਬੀ.ਐਨ.ਪੀ ਪ੍ਰਧਾਨ ਤਾਰਿਕ ਰਹਿਮਾਨ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਭਵਨ ਵਿੱਚ ਤਾਰਿਕ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ 18 ਮਹੀਨਿਆਂ ਤੋਂ ਚੱਲ ਰਹੀ ਅੰਤਰਿਮ ਸਰਕਾਰ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਤਾਰਿਕ ਰਹਿਮਾਨ 17 ਸਾਲਾਂ ਬਾਅਦ ਦੇਸ਼ ਪਰਤੇ ਸਨ ਅਤੇ 12 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿੱਚ ਆਪਣੀ ਪਾਰਟੀ ਬੀ.ਐਨ.ਪੀ ਨੂੰ ਵੱਡੀ ਜਿੱਤ ਦਿਵਾਈ। ਉਨ੍ਹਾਂ ਦੀ ਪਾਰਟੀ ਨੇ ਮਜ਼ਬੂਤ ਬਹੁਮਤ ਹਾਸਲ ਕੀਤਾ ਹੈ, ਜਿਸ ਕਾਰਨ ਉਹ ਪ੍ਰਧਾਨ ਮੰਤਰੀ ਚੁਣੇ ਗਏ ਸਨ। ਤਾਰਿਕ ਰਹਿਮਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਅੱਜ ਦੁਪਹਿਰ ਨੂੰ ਬੀ.ਐਨ.ਪੀ. ਦੇ ਸਾਂਸਦਾਂ ਨੇ ਉਨ੍ਹਾਂ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਸੀ। ਉਹ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਅਤੇ ਸਵਰਗੀ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੇ ਬੇਟੇ ਹਨ। ਅਗਲੇ ਪੰਜ ਸਾਲਾਂ ਤੱਕ ਤਾਰਿਕ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ। ਰਹਿਮਾਨ ਤੋਂ ਇਲਾਵਾ 25 ਕੈਬਨਿਟ ਮੰਤਰੀਆਂ ਅਤੇ 24 ਰਾਜ ਮੰਤਰੀਆਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ ਹੈ।
Leave a Reply