ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋ ਭਰਾਵਾ ਦਾ ਫਰਜ਼ ਨਿਭਾਉਦੇ ਹੋਏ 255 ਵੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ।
- ਸ਼੍ਰੀ ਫਤਿਹਗੜ੍ਹ ਸਾਹਿਬ
- (Asia/Kolkata)
ਮੰਡੀ ਗੋਬਿੰਦਗੜ੍ਹ (ਮੁਖ਼ਤਿਆਰ ਸਿੰਘ ) ਅੱਜ ਕੱਲ ਦੇ ਇਸ ਆਪੋ ਧਾਪੀ ਦੌਰ ਵਿੱਚ ਜਿੱਥੇ ਕਿਸੇ ਕੋਲ ਕਿਸੇ ਲਈ ਸੋਚਣ ਤੱਕ ਦਾ ਵੀ ਸਮਾਂ ਨਹੀ ਹੈ ਉਥੇ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੈਬਰ ਹਰ ਸਮੈ ਸਮਾਜ ਸੇਵਾ ਲਈ ਤਿਆਰ ਰਹਿੰਦੇ ਹਨ ਅਤੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਕਰਦੇ ਹੋਏ ਸਮਾਜ ਸੇਵਾ ਦੇ ਖੇਤਰ ਵਿੱਚ ਅਪਣਾ ਬਡਮੁੱਲਾ ਯੋਗਦਾਨ ਪਾ ਰਹੇ ਹਨ । ਸੁਸਾਇਟੀ ਵੱਲੋ ਅੱਜ ਇਕਬਾਲ ਨਗਰ ਵਿਖੇ ਇੱਕ ਲੌੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ । ਇਸ ਸਮੈ ਲੜਕੀ ਨੂੰ ਘਰੇਲੂ ਜਰੂਰਤ ਦਾ ਸਮਾਨ ਸੁਸਾਇਟੀ ਵੱਲੋ ਦਿੱਤਾ ਗਿਆ । ਵਿਆਹ ਸਮੈ ਨਵ ਵਿਆਹੇ ਜੋੜੇ ਨੂੰ ‘ਸੁਭ ਕਾਮਨਾਵਾ ਦੇਣ ਲਈ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਕੈਸੀਅਰ ਰਵਿੰਦਰ ਸਿੰਘ ਧੰਨਾ, ਪ੍ਰੈਸ ਸਕੱਤਰ ਅਸੋਕ ਚੋਪੜਾ, ਜੁਆਇੰਟ ਸੈਕਟਰੀ ਮਨਜੀਤ ਸਿਘ, ਮੈਬਰ ਗੁਰਨਾਮ ਸਿੰਘ, ਹਰਚਰਨ ਸਿੰਘ ਨਾਗਰਾ, ਗੋਬਿੰਦ ਸਿੰਘ ਸੋਨੂੰ, ਕ੍ਰਿਸਨ ਚੰਦਰ ਗਰਗ , ਗੁਰਸੇਵ ਸਿੰਘ ਲੋਟੇ, ਕਮਲੇਸ ਕੁਮਾਰ, ਦਲਵੀਰ ਸਿੰਘ ਆਦਿ ਹਾਜਰ ਸਨ । ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਅਤੇ ਕੈਸੀਅਰ ਰਵਿੰਦਰ ਸਿੰਘ ਧੰਨਾ ਨੇ ਦੱਸਿਆ ਕਿ ਜਿੱਥੇ ਸੁਸਾਇਟੀ ਵੱਲੋ ਹੋਰ ਅਨੇਕਾ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਹਨ ਉੱਥੇ ਸਮਾਜ ਵਿੱਚ ਫੈਲੀ ਭਰੂਣ ਹੱਤਿਆ ਅਤੇ ਦਹੇਜ ਵਰਗੀ ਭੈੜੀ ਬਿਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਲਈ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਮੈ ਸਮੈ ਤੇ ਵੱਖ ਵੱਖ ਪਿੰਡਾ ਸ਼ਹਿਰਾਂ ਵਿੱਚ ਮੁਫ਼ਤ ਕਟਿੰਗ ਅਤੇ ਸਿਲਾਈ ਸੈਂਟਰਾਂ ਵਿੱਚ ਕੋਰਸ ਕਰਵਾ ਕੇ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ ਅਤੇ ਇਸੇ ਮਕਸਦ ਲਈ ਵਿਸ਼ੇਸ਼ ਤੋਰ ਤੇ ਲੌੜਵੰਦ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ ਤਾ ਜੋ ਮਾਪੇ ਲੜਕੀਆਂ ਨੂੰ ਬੋਝ ਨਾ ਸਮਝਣ ਅਤੇ ਸਮਾਜ ਵਿੱਚ ਫੈਲੀ ਦਹੇਜ ਪ੍ਰਥਾ ਨੂੰ ਠੱਲ੍ਹ ਪਾਈ ਜਾ ਸਕੇ । ਸੁਸਾਇਟੀ ਵੱਲੋ ਅਰੰਭੇ ਸਮਾਜ ਸੇਵਾ ਦੇ ਕਾਰਜ ਜਿਵੇ ਜਰੂਰਤਮੰਦ ਪਰਿਵਾਰ ਦੀਆ ਲੜਕੀਆਂ ਦੇ ਵਿਆਹ ਕਰਵਾਉਣਾ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਅਤੇ ਸਟਿੰਚਿਗ ਦੇ ਫਰੀ ਸਿਲਾਈ ਸੈਂਟਰ, ਅਪਾਹਿਜਾ ਨੂੰ ਟਰਾਈਸਾਇਕਲ ਅਤੇ ਜਰੂਰਤਮੰਦ ਮਰੀਜ਼ਾ ਨੂੰ ਖੂਨ ਦਾਨ ਕਰਨਾ, ਲੌੜਬੰਦ ਅਤੇ ਵਿਧਵਾ ਅੋਰਤਾ ਨੂੰ ਸਿਲਾਈ ਮਸ਼ੀਨਾਂ, ਜਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਅਤੇ ਫੀਸਾਂ, ਜਰੂਰਤਮੰਦ ਵਿਅਕਤੀਆਂ ਨੂੰ ਦਵਾਈਆਂ, ਕਨੂੰਨੀ ਕਾਰਵਾਈ ਉਪਰੰਤ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨਾ, ਠੰਡੇ ਪਾਣੀ ਦੇ ਕੁੱਲਰ ਲਗਾਉਣਾ ਆਦਿ ਕਾਰਜ ਨਿਰੰਤਰ ਜਾਰੀ ਹਨ । ਜਰੂਰਤਮੰਦ ਪਰਿਵਾਰ ਲੜਕੀ ਦੇ ਵਿਆਹ ਦੀ ਤਰੀਕ ਰੱਖਣ ਤੋ ਪਹਿਲਾ ਸੁਸਾਇਟੀ ਦੇ ਬ੍ਰਾਚ ਦਫਤਰ ਨੇੜੇ ਲਾਲ ਬੱਤੀ ਚੌਕ ਮੰਡੀ ਗੋਬਿੰਦਗੜ੍ਹ ਵਿਖੇ ਸੰਪਰਕ ਕਰਨ ਤਾ ਜੋ ਜਰੂਰਤਮੰਦ ਪਰਿਵਾਰਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾ ਸਕੇ ।
Leave a Reply