ਪੱਤਰਕਾਰ ਦੇ ਮੋਟਰਸਾਇਕਲ ਚੋਰੀ ਦੇ ਮਾਮਲੇ ਨੂੰ ਲੈ ਕੇ ਵਫ਼ਦ ਜਿਲਾ ਪੁਲੀਸ ਮੁਖੀ ਨੂੰ ਮਿਲਿਆ

ਪੱਤਰਕਾਰ ਦੇ ਮੋਟਰਸਾਇਕਲ ਚੋਰੀ ਦੇ ਮਾਮਲੇ ਨੂੰ ਲੈ ਕੇ ਵਫ਼ਦ ਜਿਲਾ ਪੁਲੀਸ ਮੁਖੀ ਨੂੰ ਮਿਲਿਆ

( ਮੁਖ਼ਤਿਆਰ ਸਿੰਘ) ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਜੰਜੂਆਂ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਚੋ ਸਪਲੈਡਰ ਮੋਟਰਸਾਇਕਲ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਦੇ ਜਿਲਾ ਪ੍ਰਧਾਨ ਰਣਵੀਰ ਕੁਮਾਰ ਜੱਜੀ ਅਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਕ ਦੀ ਅਗਵਾਈ ਹੇਠ ਅੱਜ ਇਕ ਵਫ਼ਦ ਸੀਨੀਅਰ ਪੁਲੀਸ ਕਪਤਾਨ ਸੁਭਮ ਅਗਰਵਾਲ ਨੂੰ ਮਿਲਿਆ ਅਤੇ ਚੋਰੀ ਹੋਏ ਮੋਟਰਸਾਇਕਲ ਦੀ ਭਾਲ ਕਰਨ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਸ੍ਰੀ ਅਰਗਵਾਲ ਨੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਨੂੰ ਦੋਸੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਵਫਦ ਵਿਚ ਪੱਤਰਕਾਰ ਯੂਨੀਅਨ ਅਮਲੋਹ ਦੇ ਪ੍ਰਧਾਨ ਰਜਨੀਸ਼ ਡੱਲਾ, ਪ੍ਰੈਸ ਕਲੱਬ ਦੇ ਚੇਅਰਮੈਨ ਜੋਗਿੰਦਰਪਾਲ ਫੈਜੂਲਾਪੁਰੀਆ, ਸੀਨੀਅਰ ਪੱਤਰਕਾਰ ਕੇਵਲ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਬੀਰ ਸਿੰਘ ਚੀਮਾ, ਡਾ. ਅਨਿਲ ਲੁਟਾਵਾ ਅਤੇ ਰਵਿੰਦਰ ਮੋਦਗਿਲ ਆਦਿ ਸਾਮਲ ਸਨ। ਸ੍ਰੀ ਸੂਦ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆ ਆਉਂਣ ਵਾਲੇ ਸਮੇਂ ਵਿਚ ਵੀ ਇਕ ਪਲੇਟਫ਼ਾਰਮ ਤੇ ਇਕਠੇ ਹੋਣ ਦਾ ਸੱਦਾ ਦਿਤਾ। ਸ੍ਰੀ ਜੰਜੂਆਂ ਨੇ ਦਸਿਆ ਕਿ ਉਹ ਆਪਣੇ ਹੀਰੋ ਹੌਡਾ ਸਪਲੈਡਰ ਪਲੱਸ ਮੋਟਰਸਾਇਕਲ ਉਪਰ ਸਿਵਲ ਹਸਪਤਾਲ ਵਿਚ 17 ਫ਼ਰਵਰੀ ਨੂੰ ਕੰਮ ਆਇਆ ਸੀ ਕਿ ਅਣਪਛਾਤੇ ਵਿਅਕਤੀ ਨੇ ਉਸ ਦਾ ਇਹ ਮੋਟਰਸਾਇਕਲ ਚੋਰੀ ਕਰ ਲਿਆ।