ਧਵਨੀ ਭਾਨੁਸ਼ਾਲੀ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਯਸ਼ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਤਿਆਰ

ਧਵਨੀ ਭਾਨੁਸ਼ਾਲੀ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਯਸ਼ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਤਿਆਰ

ਵਾਸਤੇ’, ‘ਦਿਲਬਰ’ ਅਤੇ ‘ਕੋਕਾ’ ਵਰਗੇ ਪ੍ਰਸਿੱਧ ਗੀਤਾਂ ਨਾਲ ਆਪਣੀ ਪਛਾਣ ਬਣਾਉਣ ਵਾਲੀ ਗਾਇਕਾ ਧਵਨੀ ਭਾਨੁਸ਼ਾਲੀ ਨੇ ਆਪਣੇ ਪ੍ਰੇਮੀ ਯਸ਼ ਭਾਨੁਸ਼ਾਲੀ ਨਾਲ ਮੰਗਣੀ ਕਰ ਲਈ ਹੈ। ਗਾਇਕਾ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖ਼ੁਸ਼ਖ਼ਬਰੀ ਦਿੱਤੀ।
 

ਧਵਨੀ ਨੇ ਸ਼ਨਿੱਚਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮੰਗਣੀ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ। ਪਹਿਲੀ ਤਸਵੀਰ ਵਿੱਚ ਦੋਵੇਂ ਇੱਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਪ੍ਰਪੋਜ਼ਲ ਦੇ ਖ਼ਾਸ ਪਲ ਅਤੇ ਧਵਨੀ ਦੀ ਮੰਗਣੀ ਦੀ ਅੰਗੂਠੀ ਵੀ ਦਿਖਾਈ ਦੇ ਰਹੀ ਹੈ।
 

ਤਸਵੀਰਾਂ ਦੇ ਨਾਲ ਧਵਨੀ ਨੇ ਲਿਖਿਆ, “ਮੈਨੂੰ ਉਮਰ ਭਰ ਲਈ ਆਪਣਾ ‘ਕੱਪਕੇਕ’ ਮਿਲ ਗਿਆ ਹੈ। ਮੈਂ ਹਾਂ ਕਹਿ ਦਿੱਤੀ ਹੈ।” ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਸਤੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
 

ਧਵਨੀ ਅਤੇ ਯਸ਼ ਪਿਛਲੇ ਕਈ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ ’ਤੇ ਇਕੱਠੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
 

ਧਵਨੀ ਨੇ ਸਾਲ 2017 ਵਿੱਚ ਬੌਲੀਵੁੱਡ ਗੀਤਾਂ ਦੇ ਕਵਰ ਯੂਟਿਊਬ ’ਤੇ ਰਿਲੀਜ਼ ਕਰਨੇ ਸ਼ੁਰੂ ਕੀਤੇ ਸਨ। ਇਸ ਤੋਂ ਬਾਅਦ ਸਾਲ 2018 ਵਿੱਚ ਫਿਲਮ ‘ਵੈਲਕਮ ਟੂ ਨਿਊਯਾਰਕ’ ਦੇ ਗੀਤ ‘ਇਸ਼ਤਿਹਾਰ’ ਰਾਹੀਂ ਉਨ੍ਹਾਂ ਨੇ ਫਿਲਮੀ ਪਲੇਅਬੈਕ ਗਾਇਕੀ ਵਿੱਚ ਅਧਿਕਾਰਤ ਤੌਰ ’ਤੇ ਕਦਮ ਰੱਖਿਆ।
 

ਦੂਜੇ ਪਾਸੇ, ਯਸ਼ ਗੇਮਿੰਗ, ਈ-ਸਪੋਰਟਸ ਅਤੇ ਰਚਨਾਤਮਕ ਉਦਯੋਗਾਂ ਨਾਲ ਜੁੜੇ ਹੋਏ ਹਨ। ਉਹ ‘ਓਰੈਂਗੁਟਾਨ’ (Orangutan) ਦੇ ਸੰਸਥਾਪਕ ਵੀ ਹਨ। ਇਹ ਸੰਸਥਾ ਈ-ਸਪੋਰਟਸ ਮੁਕਾਬਲਿਆਂ, ਕੰਟੈਂਟ ਪ੍ਰੋਡਕਸ਼ਨ ਅਤੇ ਮਾਰਕੀਟਿੰਗ ਤੇ ਬ੍ਰਾਂਡਿੰਗ ਸੇਵਾਵਾਂ ਦਾ ਪ੍ਰਬੰਧਨ ਕਰਦੀ ਹੈ।