ਜਸਵੀਰ ਪਮਾਲੀ ਦੀ ਪਲੇਠੀ ਕਿਤਾਬ ‘‘ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਰਚਨਾ ’’ ਇੰਜੀਨੀਅਰ ਇੰਨ ਚੀਫ ਜਤਿੰਦਰ ਸਿੰਘ ਭੰਗੂ ਵੱਲੋਂ ਰਲੀਜ਼
- ਪੰਜਾਬ
- (Asia/Kolkata)
ਬੇਗਮਪੁਰਾ ਦੇ ਸਿਰਜਕ, ਮਾਨਵਤਾ ਦੇ ਰਹਿਬਰ, ਮਹਾਨ ਕ੍ਰਾਂਤੀਕਾਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜ੍ਹੇ ਨੂੰ ਸਮਰਪਿਤ ਜਸਵੀਰ ਸਿੰਘ ਪਮਾਲੀ ਸੰਸਥਾਪਕ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਪੰਜਾਬ ਵੱਲੋਂ ਲਿਖੀ ਉਹਨਾ ਦੀ ਪਲੇਠੀ ਕਿਤਾਬ ‘‘ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਰਚਨਾ ’’ ਨੂੰ ਅੱਜ ਸਰਦਾਰ ਜਤਿੰਦਰ ਸਿੰਘ ਭੰਗੂ ਇੰਜੀਨੀਅਰ ਇੰਨ ਚੀਫ ਪੰਜਾਬ ਮੰਡੀ ਬੋਰਡ ਵੱਲੋਂ ਰਲੀਜ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਭੰਗੂ ਨੇ ਕਿਹਾ ਕਿ ਪਮਾਲੀ ਹੋਰਾਂ ਵੱਲੋਂ ਛੋਟੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਬਾਰੇ ਮੁੱਢਲੀ ਜਾਣਕਾਰੀ ਦੇਣ ਦੇ ਮੰਤਵ ਨਾਲ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਕਿਉਕਿ ਅੱਜ ਸੋਸਲ ਮੀਡੀਆਂ ਦੇ ਯੁੱਗ ਵਿੱਚ ਸਾਡੇ ਬੱਚਿਆਂ ਦਾ ਜਿਆਦਾ ਝੁਕਾਅ ਮੋਬਾਇਲ ਫੋਨਾਂ ਵਿੱਚ ਹੋਣ ਕਰਕੇ ਉਹ ਆਪਣੇ ਗੁਰੂ ਸਾਹਿਬਾਨ ਜੀ ਦੇ ਜੀਵਨ , ਬਾਣੀ ਜਾਂ ਇਤਿਹਾਸ ਬਾਰੇ ਉਨ੍ਹਾਂ ਨਹੀ ਜਾਣਦੇ ਜਿੰਨਾਂ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਜਾਨਣ ਅਤੇ ਬਾਣੀ ਕੰਠ ਕਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਇਸ ਕਿਤਾਬ ਦਾ ਸਾਡੇ ਛੋਟੇ ਪੜਣ ਵਾਲੇ ਬੱਚਿਆਂ ਤੇ ਜਰੂਰ ਅਸਰ ਪਵੇਗਾ। ਇਸ ਮੌਕੇ ਸਰਦਾਰ ਅਮਨਦੀਪ ਸਿੰਘ ਚੀਫ ਇੰਜੀਨੀਅਰ ਪੰਜਾਬ ਮੰਡੀ ਬੋਰਡ ਨੇ ਜਿੱਥੇ ਜਸਵੀਰ ਸਿੰਘ ਪਮਾਲੀ ਹੋਰਾਂ ਨੂੰ ਵਧਾਈ ਦਿੱਤੀ ਉਥੇ ਭਵਿੱਖ ਵਿੱਚ ਸਿੱਖ ਗੁਰੂਆਂ, ਭਗਤਾਂ, ਭੱਟਾ ਜਾਂ ਅਣਗੌਲੇ ਸਿੱਖ ਯੋਧਿਆਂ ਨਾਲ ਸੰਬੰਧਿਤ ਹੋਰ ਕਿਤਾਬਾਂ ਲਿਖਣ ਦੀ ਉਤਸ਼ਾਹਿਤ ਕੀਤਾ।
Leave a Reply