Daily Suraj

ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਮਸੀਹ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨਾਂ ਦੀ ਜ਼ਿੰਮੇਵਾਰੀ

21 Aug, 2026 04:37 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦਕ ਬਣਤਰ ਵਿੱਚ ਘੱਟ ਗਿਣਤੀ ਭਾਈਚਾਰਿਆਂ ਨੂੰ ਨੁਮਾਇੰਦਗੀ ਦੇਣ ਲਈ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਮਸੀਹ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਘੱਟ ਗਿਣਤੀਆਂ ਪ੍ਰਤੀ ਉਸਾਰੂ ਵਿਚਾਰਧਾਰਾ ਕਾਰਨ ਪੰਜਾਬ ਭਰ ਵਿੱਚ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਈ ਆਗੂ ਪਾਰਟੀ ਲਈ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਮਸੀਹ ਅਤੇ ਮੁਸਲਿਮ ਭਾਈਚਾਰੇ ਲਈ ਇੱਕ-ਇੱਕ ਹਲਕਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ-ਨਾਲ ਦੋਵਾਂ ਭਾਈਚਾਰਿਆਂ ਦੀਆਂ ਜਥੇਬੰਦਕ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਪੰਜਾਬ ਦੇ 15 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਮਸੀਹ ਭਾਈਚਾਰੇ ਦੇ ਅਤੇ 19 ਵਿਧਾਨ ਸਭਾ ਹਲਕਿਆਂ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਨੇ ਕਿਹਾ ਕਿ ਬਾਕੀ ਰਹਿੰਦੇ ਹਲਕਿਆਂ ਲਈ ਨਿਯੁਕਤੀਆਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਮਸੀਹ ਭਾਈਚਾਰੇ ਦੇ ਹਲਕਾ ਪ੍ਰਧਾਨ ਦੀਨਾਨਗਰ: ਸੂਰਜ ਪ੍ਰਕਾਸ਼ ਅਵਾਂਖੀ ਗੇਟ ਸੁਜਾਨਪੁਰ: ਮਦਨ ਲਾਲ ਹਰੀਅਲ ਹਰਗੋਬਿੰਦਪੁਰ: ਰਮੇਸ਼ ਆਜਾਦ ਪੰਜਗਰਾਈਆਂ ਲੁਧਿਆਣਾ ਸੈਂਟਰਲ: ਸੁਨੀਲ ਡੈਨਿਸ ਸਟੀਫਨ ਰੂਪਨਗਰ: ਸੁਨੀਲ ਕੁਮਾਰ ਪੌਲ ਰਾਮਪੁਰਾ ਫੂਲ: ਖਜਾਨ ਰਾਮ ਫਾਜ਼ਿਲਕਾ: ਸੁਖਵਿੰਦਰ ਸੁੱਖਾ ਮੌਜਮ ਸ਼ਾਹਕੋਟ: ਵਿਜੈ ਕੁਮਾਰ ਬਘੇਲਾ ਬਠਿੰਡਾ ਸ਼ਹਿਰ: ਵਿਸ਼ਾਲ ਮਸੀਹ ਸ਼੍ਰੀ ਚਮਕੌਰ ਸਾਹਿਬ: ਸੁਖਦੇਵ ਅੰਮ੍ਰਿਤਸਰ ਈਸਟ: ਡਾ. ਬਿੱਲਾ ਮਸੀਹ ਜਲੰਧਰ ਨੌਰਥ: ਪਵਨ ਸਹੋਤਾ ਸਮਾਣਾ: ਰਵੀ ਮਸੀਹ ਭਦੌੜ: ਸੁਖਵਿੰਦਰ ਪਾਸਟਰ ਗੁਰਦਾਸਪੁਰ: ਵਿਕਟਰ ਮਸੀਹ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਸੁਜਾਨਪੁਰ: ਰਫੀਕ ਮੁਹੰਮਦ ਢਾਂਗੂ ਸਰਾ ਹਰਗੋਬਿੰਦਪੁਰ: ਨਿਯਾਮਤ ਅਲੀ ਭੱਟੀਵਾਲ ਜਲਾਲਾਬਾਦ: ਮੁਹੰਮਦ ਤਨਵੀਰ ਲੁਧਿਆਣਾ ਸੈਂਟਰਲ: ਸ਼ਾਹਿਦ ਸ਼ੈਫੀ ਰਾਮਪੁਰਾ ਫੂਲ: ਰਮਜਾਨ ਖਾਨ ਫਾਜ਼ਿਲਕਾ: ਮੁਰਾਦ ਖਾਨ ਚੁਆੜਿਆਂਵਾਲੀ ਦੀਨਾਨਗਰ: ਲਾਲ ਹੁਸੈਨ ਰਾਉੂਵਾਲਾ ਬਠਿੰਡਾ ਸ਼ਹਿਰ: ਸਲੀਮ ਮੁਹੰਮਦ, ਗੁਰੂ ਨਾਨਕਪੁਰਾ ਮੁਹੱਲਾ ਚਮਕੌਰ ਸਾਹਿਬ: ਮਜੀਦ ਖਾਨ ਮੋਰਿੰਡਾ ਰੂਪਨਗਰ: ਕਰਮਦੀਨ, ਅਨਾਜ ਮੰਡੀ ਅੰਮ੍ਰਿਤਸਰ ਈਸਟ: ਨਸੀਰ ਮੌੜ: ਸਲੀਮ ਖਾਨ ਜਲੰਧਰ ਨੌਰਥ: ਮੁਹੰਮਦ ਜਾਵੀਰ ਆਲਮ ਫਿਰੋਜ਼ਪੁਰ ਦਿਹਾਤੀ: ਕਰਮਦੀਨ ਫਗਵਾੜਾ: ਵਾਸਿਮ ਅਹਿਮਦ ਨਾਭਾ: ਇਰਫਾਨ ਖਾਨ, ਕਰਤਾਰਪੁਰ ਮੁਹੱਲਾ ਦਿੜਬਾ: ਸੁਦਾਗਰ ਖਾਨ ਭਦੌੜ: ਡਾ. ਇਕਬਾਲ ਮੁਹੰਮਦ ਭੁੱਚੋ ਮੰਡੀ: ਸ਼ੇਰ ਅਲੀ

Posted By: Daily Suraj Bureau

Latest News