ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ: ਪਾਰਦਰਸ਼ੀ ਨੀਤੀਆਂ ਅਤੇ ਬਿਹਤਰ ਬੁਨਿਆਦੀ ਢਾਂਚੇ ਨਾਲ ਸੂਬੇ 'ਚ ਉਦਯੋਗਿਕ ਕ੍ਰਾਂਤੀ
- ਪੰਜਾਬ
- (Asia/Kolkata)
ਪੰਜਾਬ ਤੇਜ਼ੀ ਨਾਲ ਦੇਸ਼ ਦਾ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਅਤੇ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣ ਕੇ ਉੱਭਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਵਿੱਚ 1.89 ਲੱਖ ਕਰੋੜ ਰੁਪਏ ਦਾ ਵੱਡਾ ਨਿਵੇਸ਼ ਆਕਰਸ਼ਿਤ ਕੀਤਾ ਹੈ। ਇਸ ਭਾਰੀ ਨਿਵੇਸ਼ ਨਾਲ ਪੰਜਾਬ ਦੇ ਲਗਭਗ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਅੱਜ ਇੱਥੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ, ਬਿਹਤਰ ਪ੍ਰਸ਼ਾਸਨ ਅਤੇ ਆਸਾਨ ਮਨਜ਼ੂਰੀ ਪ੍ਰਕਿਰਿਆਵਾਂ ਕਾਰਨ ਸਥਾਨਕ ਅਤੇ ਆਲਮੀ ਨਿਵੇਸ਼ਕਾਂ ਦਾ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਮੋਹਾਲੀ ਅਤੇ ਲੁਧਿਆਣਾ ਬਣੇ ਨਿਵੇਸ਼ ਦੇ ਮੁੱਖ ਆਰਥਿਕ ਧੁਰੇਨਵੇਂ ਨਿਵੇਸ਼ ਪ੍ਰਸਤਾਵਾਂ ਦੇ ਮਾਮਲੇ ਵਿੱਚ ਐੱਸ.ਏ.ਐੱਸ. ਨਗਰ (ਮੋਹਾਲੀ) ਸੂਬੇ ਦਾ ਸਭ ਤੋਂ ਪ੍ਰਮੁੱਖ ਆਰਥਿਕ ਅਤੇ ਉਦਯੋਗਿਕ ਕੇਂਦਰ ਬਣ ਕੇ ਸਾਹਮਣੇ ਆਇਆ ਹੈ। ਵਿੱਤੀ ਸਾਲ 2022-23 ਤੋਂ 2026-27 ਦੌਰਾਨ 'ਕਾਮਨ ਐਪਲੀਕੇਸ਼ਨ ਫਾਰਮਾਂ' (CAF) ਰਾਹੀਂ ਪ੍ਰਾਪਤ ਹੋਏ ਪ੍ਰਸਤਾਵਾਂ ਵਿੱਚ ਮੋਹਾਲੀ 9,478 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲੇ ਸਥਾਨ 'ਤੇ ਰਿਹਾ ਹੈ। ਦੂਜੇ ਪਾਸੇ, ਲੁਧਿਆਣਾ 4,968 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਨਾਲ ਦੂਜੇ ਸਥਾਨ 'ਤੇ ਹੈ। ਕੁੱਲ ਨਿਵੇਸ਼ ਦਾ 49.8 ਫ਼ੀਸਦ ਹਿੱਸਾ ਸਿਰਫ਼ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਆਈਟੀ, ਤਕਨਾਲੋਜੀ ਅਤੇ ਨਵੀਨ ਈਕੋਸਿਸਟਮ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ, ਜਿਸ ਕਾਰਨ ਇਸ ਵਿੱਚ 'ਭਾਰਤ ਦੀ ਸਿਲੀਕਾਨ ਵੈਲੀ' ਵਜੋਂ ਵਿਕਸਤ ਹੋਣ ਦੀ ਅਥਾਹ ਸਮਰੱਥਾ ਹੈ। ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਫੈਲ ਰਿਹਾ ਉਦਯੋਗਿਕ ਵਿਕਾਸਰਵਾਇਤੀ ਉਦਯੋਗਿਕ ਕੇਂਦਰਾਂ ਤੋਂ ਇਲਾਵਾ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਨਿਵੇਸ਼ ਦਾ ਘੇਰਾ ਲਗਾਤਾਰ ਵਿਸ਼ਾਲ ਹੋ ਰਿਹਾ ਹੈ:ਪਟਿਆਲਾ: ₹2,590 ਕਰੋੜਹੁਸ਼ਿਆਰਪੁਰ: ₹2,003 ਕਰੋੜਫ਼ਤਿਹਗੜ੍ਹ ਸਾਹਿਬ: ₹1,265 ਕਰੋੜਬਠਿੰਡਾ: ₹1,248 ਕਰੋੜਕਪੂਰਥਲਾ: ₹1,037 ਕਰੋੜਜਲੰਧਰ: ₹1,003 ਕਰੋੜਨਿਵੇਸ਼ ਦਾ ਇਹ ਭੂਗੋਲਿਕ ਪਸਾਰ ਇਹ ਦਰਸਾਉਂਦਾ ਹੈ ਕਿ ਉਦਯੋਗਿਕ ਵਿਕਾਸ ਹੁਣ ਸਿਰਫ਼ ਚੁਣੇ ਹੋਏ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਪੂਰੇ ਪੰਜਾਬ ਵਿੱਚ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਦਿੱਗਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਦਾ ਭਰੋਸਾਮੁੱਖ ਮੰਤਰੀ ਨੇ ਦੱਸਿਆ ਕਿ ਟਾਟਾ ਸਟੀਲ (Tata Steel), ਜੇਐੱਸਡਬਲਯੂ ਸਟੀਲ (JSW Steel), ਆਈਚੀ ਸਟੀਲਜ਼ (Aichi Steels), ਵਰਧਮਾਨ (Vardhman), ਨੈਸਲੇ (Nestle), ਹਿੰਦੁਸਤਾਨ ਲੀਵਰ (Hindustan Unilever), ਕਾਰਗਿਲ (Cargill), ਡੀ ਹਿਊ (De Heus), ਐੱਚਐੱਮਈਐੱਲ (HMEL), ਸੰਥਾਨ ਟੈਕਸਟਾਈਲ (Santhan Textiles) ਅਤੇ ਫਰੂਡਨਬਰਗ (Freudenberg) ਵਰਗੀਆਂ ਨਾਮਵਰ ਕੰਪਨੀਆਂ ਨੇ ਪੰਜਾਬ ਵਿੱਚ ਨਵਾਂ ਨਿਵੇਸ਼ ਕੀਤਾ ਹੈ ਜਾਂ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। ਖੇਤੀਬਾੜੀ, ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਵਰਗੇ ਰਵਾਇਤੀ ਖੇਤਰਾਂ ਦੇ ਨਾਲ-ਨਾਲ ਹੁਣ ਰੀਅਲ ਅਸਟੇਟ, ਅਲੌਏ ਸਟੀਲ, ਬਾਇਓ-ਊਰਜਾ, ਆਟੋਮੋਬਾਈਲ ਕੰਪੋਨੈਂਟਸ ਅਤੇ ਨਵਿਆਉਣਯੋਗ ਊਰਜਾ ਵਰਗੇ ਨਵੇਂ ਉੱਚ-ਵਿਕਾਸ ਵਾਲੇ ਖੇਤਰਾਂ ਵਿੱਚ ਵੀ ਨਿਵੇਸ਼ ਆ ਰਿਹਾ ਹੈ।ਐੱਮ.ਐੱਸ.ਐੱਮ.ਈ. (MSME) ਅਤੇ ਉਦਯੋਗਿਕ ਕਲੱਸਟਰਾਂ ਨੂੰ ਹੁਲਾਰਾਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ ਮੁੱਖ ਉਦਯੋਗਿਕ ਕੇਂਦਰਾਂ ਵਿੱਚ ਵਿਸ਼ੇਸ਼ ਕਲੱਸਟਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ:ਮੋਹਾਲੀ: 'ਹਾਈ-ਟੈੱਕ ਮੈਟਲ ਕਲੱਸਟਰ'ਲੁਧਿਆਣਾ: ਆਇਲ ਐਕਸਪੈਲਰ ਤੇ ਕਲ-ਪੁਰਜ਼ਾ ਨਿਰਮਾਣ, ਕੱਪੜਾ ਅਤੇ ਸ਼ਹਿਦ ਪ੍ਰੋਸੈਸਿੰਗ ਕਲੱਸਟਰ ਪਟਿਆਲਾ: 'ਕਟਿੰਗ ਟੂਲ ਕਲੱਸਟਰ'ਇਸ ਦੇ ਨਾਲ ਹੀ ਸੂਬੇ ਵਿੱਚ ਦੋ ਵੱਡੇ ਨਵੇਂ ਉਦਯੋਗਿਕ ਪਾਰਕ ਪ੍ਰਾਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ, ਤਾਂ ਜੋ ਨਿਵੇਸ਼ਕਾਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਅਤੇ ਵਧੀਆ ਮਾਹੌਲ ਮਿਲ ਸਕੇ।ਮੁੱਖ ਮੰਤਰੀ ਭਗਵੰਤ ਮਾਨ ਨੇ ਦੋਹਰਾਇਆ ਕਿ ਸਰਕਾਰ ਦੀ ਉਦਯੋਗਿਕ ਨੀਤੀ ਦਾ ਮੁੱਖ ਮਕਸਦ ਸਿਰਫ਼ ਨਿਵੇਸ਼ ਦੇ ਅੰਕੜੇ ਇਕੱਠੇ ਕਰਨਾ ਨਹੀਂ, ਸਗੋਂ ਇਸ ਨੂੰ ਜ਼ਮੀਨੀ ਪੱਧਰ 'ਤੇ ਰੁਜ਼ਗਾਰ, ਉੱਦਮਤਾ ਅਤੇ ਪੰਜਾਬ ਦੇ ਨੌਜਵਾਨਾਂ ਦੀ ਆਮਦਨ ਵਿੱਚ ਵਾਧੇ 'ਚ ਤਬਦੀਲ ਕਰਨਾ ਹੈ।
Leave a Reply