Daily Suraj

ਪੰਜਾਬੀ

ਸ੍ਰੀ ਮਸਤੂਆਣਾ ਸਾਹਿਬ ਗੁਰਦੁਆਰਾ ਵਿਖੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕੀਤੀ ਸਾਫ ਸਫਾਈ ਦੀ ਸੇਵਾ

05 Oct, 2026 09:47 AM

ਲੌਂਗੋਵਾਲ, (ਜਗਸੀਰ ਸਿੰਘ)- ਸਵੱਛਤਾ ਹੀ ਸੇਵਾ ਅਭਿਆਨ-2026 ਤਹਿਤ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ-ਟੂ-ਬੀ ਯੂਨੀਵਰਸਿਟੀ), ਲੌਂਗੋਵਾਲ ਦੇ ਡਾਇਰੈਕਟਰ ਪ੍ਰੋ. ਡਾ. ਮਨੀ ਕਾਂਤ ਪਾਸਵਾਨ ਦੀ ਯੋਗ ਅਗਵਾਈ ਹੇਠ ਨੈਸ਼ਨਲ ਸਰਵਿਸ ਸਕੀਮ (ਐੱਨ.ਐੱਸ.ਐੱਸ.) ਇਕਾਈ ਦੇ ਵਲੰਟੀਅਰਾਂ ਨੇ ਸ੍ਰੀ ਮਸਤੂਆਣਾ ਸਾਹਿਬ ਵਿਖੇ ਸਾਫ ਸਫਾਈ ਦੀ ਸੇਵਾ ਕੀਤੀ । ਇਸ ਸਮੇਂ ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਯੋਗੇਸ਼ ਵਰਮਾ ਅਤੇ ਪ੍ਰੋ. ਤੇਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਪੂਰੀ ਲਗਨ ਅਤੇ ਉਤਸ਼ਾਹ ਨਾਲ ਸਫ਼ਾਈ ਅਭਿਆਨ ਵਿੱਚ ਹਿੱਸਾ ਲਿਆ। ਇਸ ਅਭਿਆਨ ਵਿੱਚ ਸਥਾਨਕ ਸੰਗਤਾਂ ਨੇ ਵੀ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਫ਼ਾਈ ਕਾਰਜ ਕੀਤਾ ,ਵਲੰਟੀਅਰਾਂ ਨੇ ਆਪਣੇ ਯੋਗਦਾਨ ਰਾਹੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਸਵੱਛ ਭਾਰਤ, ਸ਼੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦਿੱਤਾ। ਇਸ ਸਮੇਂ ਐਨ.ਐਸ.ਐਸ.ਵਲੰਟੀਅਰ ਈਸ਼ਾ, ਅੰਨੂ, ਕਿਤਾਂਸ਼ੂ, ਆਦਿੱਤਿਆ ਕੁੰਤਲ ,ਹਿਮਾਂਸ਼ੂ ਆਦਿ ਮੌਜੂਦ ਸਨ।

Latest News