Daily Suraj

ਪੰਜਾਬੀ

ਜ਼ਖ਼ਮੀ ਬੱਚਾ ਦੋ ਦਿਨ ਬਾਅਦ ਮਾਂ ਨੂੰ ਮਿਲਿਆ

22 Oct, 2018 05:30 AM

ਅੰਮ੍ਰਿਤਸਰ,ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਇਲਾਕੇ ਦੀ ਰਹਿਣ ਵਾਲੀ ਰਾਧਿਕਾ ਨੂੰ ਦੋ ਦਿਨਾਂ ਬਾਅਦ ਆਪਣੇ ਦਸ ਮਹੀਨੇ ਦਾ ਬੱਚਾ ਅੱਜ ਮਿਲ ਗਿਆ ਹੈ। ਇਹ ਬੱਚਾ ਰੇਲ ਹਾਦਸੇ ਸਮੇਂ ਉਸ ਕੋਲੋਂ ਵਿਛੜ ਗਿਆ ਸੀ। ਰਾਧਿਕਾ ਆਪਣੀ ਭੈਣ ਪ੍ਰੀਤੀ ਜੋ ਅੰਮ੍ਰਿਤਸਰ ਆਈ ਹੋਈ ਸੀ, ਨਾਲ ਦਸਹਿਰਾ ਦੇਖਣ ਵਾਸਤੇ ਗਈ ਸੀ। ਜਦੋਂ ਰੇਲ ਹਾਦਸਾ ਵਾਪਰਿਆ, ਰਾਧਿਕਾ ਆਪਣੇ ਦਸ ਮਹੀਨੇ ਦੇ ਮੁੰਡੇ ਵਿਸ਼ਾਲ ਦੇ ਨਾਲ ਸੀ। ਉਸ ਦਾ ਪਤੀ ਬੁੱਧੀ ਰਾਮ ਅਤੇ ਇਕ ਬੱਚੀ ਵੀ ਨਾਲ ਸਨ। ਘਟਨਾ ਤੋਂ ਪਹਿਲਾਂ ਉਹ ਰੇਲ ਪਟੜੀਆਂ ’ਤੇ ਬੈਠੀ ਹੋਈ ਸੀ ਅਤੇ ਉਸਦਾ ਦਸ ਮਹੀਨੇ ਦਾ ਬੱਚਾ ਉਸ ਦੀ ਗੋਦ ਵਿਚ ਸੀ। ਜਦੋਂ ਰੇਲ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਉਸ ਦਾ ਇਹ ਬੱਚਾ ਉਸ ਤੋਂ ਗੁੰਮ ਹੋ ਗਿਆ। ਅੱਜ ਉਸ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬੱਚੇ ਦੀ ਭਾਲ ਕੀਤੀ ਗਈ ਹੈ ਅਤੇ ਬੱਚਾ ਜ਼ੇਰੇ ਇਲਾਜ ਸੀ। ਅੱਜ ਬੱਚਾ ਆਪਣੀ ਮਾਂ ਨੂੰ ਮਿਲ ਗਿਆ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM