ਖੈੜਾ ਦੋਨਾਂ ਦੇ ਖੇਡ ਮੇਲੇ ਦੇ ਤੀਸਰੇ ਦਿਨ ਹੋਏ ਕਬੱਡੀ 75 ਕਿਲੋ ਭਾਰ ਵਰਗ ਦੇ ਫਸਵੇਂ ਮੁਕਾਬਲੇ,ਮੇਜ਼ਬਾਨ ਟੀਮ ਦਾ ਰਿਹਾ ਦਬਦਬਾ
ਕਪੂਰਥਲਾ, (ਇੰਦਰਜੀਤ) ਗ੍ਰਾਮ ਪੰਚਾਇਤ ਖੈੜਾ ਦੋਨਾਂ, ਖੈੜਾ ਯੂਥ ਕਲੱਬ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 49ਵੇਂ ਚਾਰ ਦਿਨਾਂ ਪੇਂਡੂ ਖੇਡ ਮੇਲੇ ਦੇ ਤੀਸਰੇ ਦਿਨ ਕਬੱਡੀ 75 ਕਿਲੋ ਭਾਰ ਵਰਗ ਦੇ ਮੁਕਾਬਲੇ ਖੇਡੇ ਗਏ। ਇਹਨਾਂ ਮੁਕਾਬਲਿਆਂ ਵਿੱਚ ਬਿਹਾਰੀਪੁਰ ਦੀ ਟੀਮ ਨੇ ਮਾਧੋਪੁਰ ਨੂੰ, ਖੈੜਾ ਦੋਨਾਂ ਨੇ ਪੱਤੜ ਕਲਾਂ ਨੂੰ, ਕੁਲਾਰਾਂ ਨੇ ਸੈਦੋਵਾਲ ਦੀ ਟੀਮ ਨੂੰ ਹਰਾਇਆ। ਇਸ ਤੋਂ ਇਲਾਵਾ ਵਾਲੀਵਾਲ ਓਪਨ ਪਿੰਡ ਪੱਧਰ ਦੇ ਮੁਕਾਬਲੇ ਵੀ ਕਰਵਾਏ ਗਏ।ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੇ ਆਖਰੀ ਦਿਨ ਮਾਝਾ, ਮਾਲਵਾ, ਦੁਆਬਾ ਅਤੇ ਪੁਆਦ ਦੀਆਂ ਚਾਰ ਕਲੱਬਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ 50 ਹਜਾਰ ਰੁਪਏ ਅਤੇ ਉਪ ਜੇਤੂ ਨੂੰ ਦੂਸਰਾ ਇਨਾਮ ਦੋ ਲੱਖ ਰੁਪਏ ਦਿੱਤਾ ਜਾਵੇਗਾ। ਕਲੱਬਾਂ ਦੇ ਮੈਚਾਂ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੜਕੀਆਂ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਪਹਿਲੇ ਦਿਨ ਕਬੱਡੀ ਮੈਚਾਂ ਦੀ ਕਮੈਂਟਰੀ ਬਿੱਟੂ ਬਿਹਾਰੀਪੁਰ,ਅਮਨ ਥਿਗਲੀ, ਸੋਢੀ ਟਿੱਬਾ ਵੱਲੋਂ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਜਗੀਰ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ,ਸਰਪੰਚ ਰਾਜਬੀਰ ਕੌਰ, ਕੁਲਬੀਰ ਕੌਰ ਮੈਂਬਰ ਪੰਚਾਇਤ,ਪਵਨ ਕੁਮਾਰ ਮੈਂਬਰ,ਪੰਚਾਇਤ, ਗੁਰਮੀਤ ਕੌਰ ਮੈਂਬਰ ਪੰਚਾਇਤ, ਜਸਵੀਰ ਕੌਰ ਮੈਂਬਰ ਪੰਚਾਇਤ, ਸਤਨਾਮ ਸਿੰਘ ਮੈਂਬਰ ਪੰਚਾਇਤ, ,ਬੇਲਾ ਰਾਣੀ ਮੈਂਬਰ ਪੰਚਾਇਤ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਨੰਬਰਦਾਰ,ਤਰੁਣ ਕਾਲੀਆ, ਦਿਲਰਾਜ ਸਿੰਘ ਯੂਕੇ, ਸਤਨਾਮ ਸਿੰਘ ਨੰਬਰਦਾਰ, ਕੁਲਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਕਮਲਜੀਤ ਸਿੰਘ, ਜਗਦੀਪ ਸਿੰਘ ਸੰਧੂ ਯੂਕੇ,ਪ੍ਰਦੀਪ ਕੁਮਾਰ ਲਾਲੀ ਮੈਂਬਰ ਪੰਚਾਇਤ,ਜੱਸੂ ਖੈੜਾ, ਦਲਜੀਤ ਸਿੰਘ ਯੂਐਸਏ, ਬਲਜਿੰਦਰ ਸਿੰਘ ਕਨੇਡਾ,ਮੰਗਲ ਸਿੰਘ ਜਰਮਨੀ, ਪਵਨਦੀਪ ਸਿੰਘ ਮਨੀਲਾ ਆਦਿ ਹਾਜ਼ਰ ਸਨ।
Posted By: Daily Suraj Bureau