Daily Suraj

ਪੰਜਾਬੀ

ਜਲੰਧਰ

ਸਰਕਾਰੀ ਰਿਹਾਇਸ਼ ’ਚ ਗੋਲੀ ਚੱਲਣ ਨਾਲ ਡੀਐੱਸਪੀ ਦੀ ਮੌਤ, ਪੁਲੀਸ ਨੇ ਜਾਂਚ ਸ਼ੁਰੂ ਕੀਤੀ

21 Apr, 2026 10:48 AM

ਐਂਟੀ ਨਾਰਕੋਟਿਕਸ ਟਾਸਕ ਫੋਰਸ ਵਿੱਚ ਤਾਇਨਾਤ ਡੀਐੱਸਪੀ ਯੋਗੇਸ਼ ਕੁਮਾਰ ਦੀ ਮੰਗਲਵਾਰ ਸਵੇਰੇ ਪੁਲੀਸ ਕੁਆਰਟਰ ਵਿੱਚ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਪੁਲੀਸ ਮਹਿਕਮੇ ਵਿੱਚ ਸੋਗ ਦੀ ਲਹਿਰ ਹੈ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 7:30 ਵਜੇ ਵਾਪਰੀ, ਜਦੋਂ ਅਧਿਕਾਰੀ ਆਪਣੇ ਘਰ ਵਿੱਚ ਪਤਨੀ, ਮਾਤਾ-ਪਿਤਾ, ਪੁੱਤਰ ਅਤੇ ਧੀ ਸਮੇਤ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸਨ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ

ਜਲੰਧਰ ਵਿੱਚ ਡਾਕਟਰ ਦੇ ਘਰ ਫਾਇਰਿੰਗ ਮਾਮਲਾ: ਦੋ ਮੁਲਜ਼ਮ ਗ੍ਰਿਫ਼ਤਾਰ

03 Mar, 2026 01:28 PM

ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿੱਚ ਸਰਕਾਰੀ ਵੈਟਰਨਰੀ ਡਾਕਟਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲੀਸ ਨੇ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਡਾਕਟਰ ਦੇ ਘਰ ਅਤੇ ਕਾਰ ਉੱਤੇ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਮੁਸਤੈਦੀ ਨਾਲ ਜਾਂਚ ਕਰਦਿਆਂ ਜਗਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਵਡਾਲਾ ਜੌਹਲ

ਜਲੰਧਰ ਵਿੱਚ ਸਕੂਲਾਂ ਨੂੰ ਬੰਬ ਧਮਕੀ, ਪੁਲਿਸ ਵੱਲੋਂ ਤਲਾਸ਼ੀ ਜਾਰੀ

02 Mar, 2026 12:17 PM

ਜਲੰਧਰ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਧਮਕੀਆਂ ਪੰਜਾਬ ਆਰਮਡ ਪੁਲਿਸ ਕੈਂਪਸ ਵਿੱਚ ਸਥਿਤ ਡੀਏਵੀ ਸਕੂਲ ਅਤੇ ਰਾਮਾ ਮੰਡੀ ਦੇ ਏਪੀਜੇ ਸਕੂਲ ਨੂੰ ਮਿਲੀਆਂ ਹਨ। ਸਕੂਲ ਪ੍ਰਸ਼ਾਸਨ ਵੱਲੋਂ ਸੂਚਨਾ ਮਿਲਣ ਉਪਰੰਤ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਟੀਮਾਂ ਸਨਿਫਰ ਕੁੱਤਿਆਂ ਅਤੇ ਬੰਬ ਨਿਰੋਧਕ ਦਸਤੇ ਦੇ ਨਾਲ ਸਕੂਲ

ਜਲੰਧਰ ਦੀ ਰਾਤ ‘ਚ ਡਾਕਟਰ ਘਰ ‘ਤੇ ਹਮਲਾ: ਪੁਲੀਸ ਛਾਪੇਮਾਰੀ ਵਿੱਚ ਲੱਗੀ

28 Feb, 2026 08:13 AM

ਜਲੰਧਰ ਦੇ ਸੰਤੋਖਪੁਰਾ ਵਿੱਚ ਰਾਤ ਦੇ ਕਰੀਬ 1:40 ਵਜੇ, ਦੋ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਆ ਕੇ ਮੋਗਾ ਵਿੱਚ ਤਾਇਨਾਤ ਪ੍ਰਸਿੱਧ ਪਸ਼ੂਆਂ ਦੇ ਮਾਹਿਰ ਡਾਕਟਰ ਯਸ਼ਪਾਲ ਦੇ ਘਰ ਤੇ ਗੋਲੀਆਂ ਚਲਾਈਆਂ। ਘਟਨਾ ਦੇ ਵੇਰਵਿਆਂ ਅਨੁਸਾਰ, ਹਮਲਾਵਰ ਪਹਿਲਾਂ ਡਾਕਟਰ ਦੇ ਘਰ ਦੇ ਬਾਹਰ ਖੜੀ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਉਂਦੇ ਹਨ, ਅਤੇ ਫਿਰ ਮੁੜ ਘਰ ਵੱਲ ਫਾਇਰਿੰਗ ਕੀਤੀ ਗਈ। ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੌਰਾਨ ਡਾਕਟਰ ਯਸ਼ਪਾਲ ਅਤੇ ਉਨ੍ਹਾਂ ਦਾ ਪਰਿਵਾਰ ਘਰ

ਸਿੱਖਿਆ ਦੇ ਮੋਰਚੇ ‘ਤੇ ਕੰਮ ਕਰਨ ਵਾਲੇ ਖ਼ਤਰੇ ਵਿੱਚ, ਸੁਰੱਖਿਆ ‘ਤੇ ਸਵਾਲ

26 Feb, 2026 01:25 PM

ਇੱਥੋਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੇ ਦਫ਼ਤਰ ਦੀ ਦੋ-ਮੰਜ਼ਿਲਾ ਇਮਾਰਤ ਦੀ ਹਾਲਤ ਬੇਹੱਦ ਖਸਤਾ ਹੋਣ ਦੇ ਬਾਵਜੂਦ ਕਰਮਚਾਰੀ ਇਸ ਅਸੁਰੱਖਿਅਤ ਇਮਾਰਤ ਦੇ ਅੰਦਰ ਕੰਮ ਕਰਨ ਲਈ ਮਜਬੂਰ ਹਨ ਅਤੇ ਇਸ ਨੂੰ ਕਿਤੇ ਹੋਰ ਤਬਦੀਲ ਕਰਨ ਦੀ ਕੋਈ ਸਪੱਸ਼ਟ ਯੋਜਨਾ ਨਜ਼ਰ ਨਹੀਂ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿੱਚ 36 ਕਰਮਚਾਰੀ ਇਸ ਖਸਤਾਹਾਲ ਇਮਾਰਤ ਦੇ ਅੰਦਰ ਕੰਮ ਕਰ ਰਹੇ ਹਨ, ਜਿਸ ਨਾਲ ਸਟਾਫ ਮੈਂਬਰਾਂ ਅਤੇ ਰੋਜ਼ਾਨਾ ਸਰਕਾਰੀ ਕੰਮ ਲਈ ਦਫ਼ਤਰ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ

ਹਸਪਤਾਲ ਦੇ ਬਾਹਰ ਫਾਇਰਿੰਗ ਨਾਲ ਹੜਕੰਪ, ਦੋਸ਼ੀ ਫਰਾਰ

25 Feb, 2026 03:00 PM

ਜਲੰਧਰ ਦੀ ਕਲੀਆਂ ਕਲੋਨੀ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰ, ਪੁਰਾਣੀ ਰੰਜਿਸ਼ ਕਾਰਨ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ‘ਚ ਸ਼ਿਵ ਨਗਰ ਦੇ ਰਹਿਣ ਵਾਲੇ ਸੌਰਭ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਹੈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ

ਜਲੰਧਰ ‘ਚ ਵਿਜੀਲੈਂਸ ਦੀ ਕਾਰਵਾਈ, 20 ਹਜ਼ਾਰ ਰਿਸ਼ਵਤ ਲੈਂਦਾ ਕਾਨੂੰਗੋ ਦਾ ਭਰਾ ਕਾਬੂ

17 Feb, 2026 02:10 PM

ਜਲੰਧਰ ਦੇ ਮਹਿਤਪੁਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਸਬ-ਤਹਿਸੀਲ ਮਹਿਤਪੁਰ ਵਿਖੇ ਤਾਇਨਾਤ ਕਾਨੂੰਗੋ ਜਤਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕਾਰਵਾਈ ਨਕੋਦਰ ਦੇ ਇੱਕ ਵਸਨੀਕ ਦੀ ਸ਼ਿਕਾਇਤ ’ਤੇ ਕੀਤੀ ਗਈ, ਜਿਸ ਪਾਸੋਂ ਕਾਨੂੰਗੋ ਨੇ ਅਦਾਲਤੀ ਫੈਸਲੇ ਤੋਂ ਬਾਅਦ ਇੱਕ ਘਰ ਦਾ ਕਬਜ਼ਾ ਦਿਵਾਉਣ ਦੇ ਬਦਲੇ ਤਹਿਸੀਲਦਾਰ ਦੇ ਨਾਮ ’ਤੇ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਜਲੰਧਰ ਵਿੱਚ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ

10 Feb, 2026 11:43 AM

3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਜਲੰਧਰ, ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਗੋਰਾਇਆ (Jalandhar) ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਤੋੜ ਕੇ ਦੂਜੀ ਲੇਨ ‘ਤੇ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਗੀਰਾਂ ਦੀ ਸੂਚਨਾ ‘ਤੇ ਗੋਰਾਇਆ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ

ਜਲੰਧਰ ਦੇ ਲਤੀਫ਼ਪੁਰਾ ‘ਚ ਨਾਜਾਇਜ਼ ਕਬਜ਼ੇ ਹਟਾਉਣ ਲਈ ਸਵੇਰੇ ਹੀ ਮੁਹਿੰਮ

10 Feb, 2026 08:02 AM

ਜਲੰਧਰ ਦੇ ਲਤੀਫ਼ਪੁਰਾ ਇਲਾਕੇ ਵਿੱਚ ਮੰਗਲਵਾਰ ਤੜਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਰੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਹਨ। ਇਸ ਮੌਕੇ ਵੱਡੀ ਗਿਣਤੀ ਪੁਲੀਸ ਫੋਰਸ ਨਾਲ ਨਗਰ ਨਿਗਮ ਦੀਆਂ ਜੇਸੀਬੀ (JCB) ਮਸ਼ੀਨਾਂ ਨੇ ਸਵੇਰੇ ਕਰੀਬ 4:30 ਵਜੇ ਨਾਜਾਇਜ਼ ਅਸਥਾਈ ਅਤੇ ਪੱਕੀਆਂ ਉਸਾਰੀਆਂ ਨੂੰ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਉੱਥੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਹ ਲੋਕ ਦਸੰਬਰ 2022 ਵਿੱਚ ਘਰ ਢਾਹੇ ਜਾਣ ਤੋਂ ਬਾਅਦ ਉੱਥੇ ਟੈਂਟ ਲਗਾ ਕੇ ਰਹਿ ਰਹੇ ਸਨ। ਜਲੰਧਰ

ਪਿੰਡ ਬਾਗੜੀਆਂ ਵਿਖੇ 11 ਫਰਵਰੀ ਨੂੰ ਹੋਣਗੇ ਵਿਸ਼ਵ ਕਬੱਡੀ ਕੱਪ ਦੇ ਮੁਕਾਬਲੇ-ਕਾਲਾ ਬਾਗੜੀਆਂ

08 Feb, 2026 05:19 PM

ਜੇਤੂ ਟੀਮ ਨੂੰ 11 ਲੱਖ ਰੁਪਏ ਦਾ ਦਿੱਤਾ ਜਾਵੇਗਾ ਪਹਿਲਾ ਇਨਾਮਕਪੂਰਥਲਾ, (ਇੰਦਰਜੀਤ ਚਾਹਲ)ਪੰਜਾਬ ਦੇ ਕਿਸੇ ਪਿੰਡ ਵਿੱਚ ਪਹਿਲੀ ਵਾਰ ਕਬੱਡੀ ਦਾ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ। ਕਪੂਰਥਲਾ ਜਿਲੇ ਦੇ ਪਿੰਡ ਬਾਗੜੀਆਂ ਵਿਖੇ 11 ਫਰਵਰੀ ਨੂੰ ਵਿਸ਼ਵ ਕਬੱਡੀ ਕੱਪ ਪ੍ਰਸਿੱਧ ਕਬੱਡੀ ਪ੍ਰਮੋਟਰ ਤੇ ਸਾਬਕਾ ਕਬੱਡੀ ਪਲੇਅਰ ਕਾਲਾ ਬਾਗੜੀਆਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਕਬੱਡੀ ਦੇ ਇਸ ਵੱਡੇ ਈਵੈਂਟ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਹੁਣ ਇਹ ਤਿਆਰੀਆਂ ਅੰਤਿਮ ਦੌਰ

ਪਿੰਡ ਖੈੜਾ ਦੋਨਾਂ ਦਾ 49ਵਾਂ ਚਾਰ ਦਿਨਾਂ ਪੇਂਡੂ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ

08 Feb, 2026 03:25 PM

ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਦੀ ਟੀਮ ਨੇ ਜਿੱਤਿਆ ਖ਼ਿਤਾਬ ਕਪੂਰਥਲਾ, (ਇੰਦਰਜੀਤ)ਗ੍ਰਾਮ ਪੰਚਾਇਤ ਖੈੜਾ ਦੋਨਾਂ, ਖੈੜਾ ਯੂਥ ਕਲੱਬ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 49ਵਾਂ ਚਾਰ ਦਿਨਾਂ ਪੇਂਡੂ ਖੇਡ ਮੇਲਾ ਜਰਨੈਲ ਸਿੰਘ ਖੈੜਾ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਖੇਡ ਮੇਲੇ ਚ ਕਬੱਡੀ ਕਲੱਬਾਂ ਦਾ ਫਾਈਨਲ ਮੈਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਦੀ ਟੀਮ ਨੇ ਖਾਨ ਰਜ਼ਾਦਾ ਕਬੱਡੀ ਕਲੱਬ ਯੂਐਸਏ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕੀਤਾ। ਜੇਤੂ

ਖੈੜਾ ਦੋਨਾਂ ਦੇ ਖੇਡ ਮੇਲੇ ਦੇ ਤੀਸਰੇ ਦਿਨ ਹੋਏ ਕਬੱਡੀ 75 ਕਿਲੋ ਭਾਰ ਵਰਗ ਦੇ ਫਸਵੇਂ ਮੁਕਾਬਲੇ,ਮੇਜ਼ਬਾਨ ਟੀਮ ਦਾ ਰਿਹਾ ਦਬਦਬਾ

06 Feb, 2026 04:52 PM

ਕਪੂਰਥਲਾ, (ਇੰਦਰਜੀਤ) ਗ੍ਰਾਮ ਪੰਚਾਇਤ ਖੈੜਾ ਦੋਨਾਂ, ਖੈੜਾ ਯੂਥ ਕਲੱਬ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 49ਵੇਂ ਚਾਰ ਦਿਨਾਂ ਪੇਂਡੂ ਖੇਡ ਮੇਲੇ ਦੇ ਤੀਸਰੇ ਦਿਨ ਕਬੱਡੀ 75 ਕਿਲੋ ਭਾਰ ਵਰਗ ਦੇ ਮੁਕਾਬਲੇ ਖੇਡੇ ਗਏ। ਇਹਨਾਂ ਮੁਕਾਬਲਿਆਂ ਵਿੱਚ ਬਿਹਾਰੀਪੁਰ ਦੀ ਟੀਮ ਨੇ ਮਾਧੋਪੁਰ ਨੂੰ, ਖੈੜਾ ਦੋਨਾਂ ਨੇ ਪੱਤੜ ਕਲਾਂ ਨੂੰ, ਕੁਲਾਰਾਂ ਨੇ ਸੈਦੋਵਾਲ ਦੀ ਟੀਮ ਨੂੰ ਹਰਾਇਆ। ਇਸ ਤੋਂ ਇਲਾਵਾ ਵਾਲੀਵਾਲ ਓਪਨ ਪਿੰਡ ਪੱਧਰ ਦੇ ਮੁਕਾਬਲੇ ਵੀ ਕਰਵਾਏ ਗਏ।ਪ੍ਰਬੰਧਕਾਂ ਨੇ ਦੱਸਿਆ

ਪਾਰਟੀ ਹਾਈਕਮਾਂਡ ਕੋਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਬਦਲਣ ਤੋਂ ਮੰਗ

06 Feb, 2026 03:57 PM

ਜੇ 2027 ਚ ਕਾਂਗਰਸ ਨੇ ਸਰਕਾਰ ਬਣਾਉਣੀ ਤਾਂ ਫੈਸਲਾ ਲੈਣਾ ਪੈਣਾ-ਸਰਪੰਚ ਰੁਪਿੰਦਰ ਕੌਰ ਕਪੂਰਥਲਾ, (ਇੰਦਰਜੀਤ)ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਦੇ ਰਹਿੰਦਿਆਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ। ਪਿੰਡ ਬਾਬਾ ਦੀਪ ਸਿੰਘ ਨਗਰ ਦੀ ਸਰਪੰਚ ਰੁਪਿੰਦਰ ਕੌਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਉਂਕਿ ਰਾਜਾ ਸਾਹਿਬ ਸਟੇਜ ਤੇ ਬੋਲਣ ਲੱਗੇ ਕਿ ਬੋਲ ਦਿੰਦੇ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਚੱਲਦਾ ਪਿਛਲੇ ਦਿਨੀ ਤਰਨ ਤਰਨ ਦੇ ਇਲੈਕਸ਼ਨਾਂ ਦੇ ਦੌਰਾਨ ਉਨ੍ਹਾਂ ਵੱਲੋਂ

ਲਾਡੋਵਾਲ ਇਲਾਕੇ ‘ਚ ਨੈਸ਼ਨਲ ਹਾਈਵੇ ਦੀ ਮੰਦਹਾਲੀ ‘ਤੇ ਸਵਾਲ

04 Feb, 2026 06:43 AM

ਪੰਜਾਬ ਦੇ ਸਭ ਤੋਂ ਮਹਿੰਗੇ ਟੋਲਾਂ ਵਿੱਚੋਂ ਇੱਕ ਅਤੇ ਦੋਆਬਾ ਖੇਤਰ ਦੇ ਮੁੱਖ ਪ੍ਰਵੇਸ਼ ਮਾਰਗ ਲਾਡੋਵਾਲ-ਫਿਲੌਰ ਟੋਲ ਪਲਾਜ਼ਾ ਦੇ ਨੇੜੇ ਨੈਸ਼ਨਲ ਹਾਈਵੇਅ-44 ਦੀ ਵਿਗੜ ਰਹੀ ਹਾਲਤ ਜਨਤਕ ਸੁਰੱਖਿਆ ਲਈ ਇੱਕ ਗੰਭੀਰ ਚਿੰਤਾ ਵਜੋਂ ਉਭਰੀ ਹੈ। ਭਾਰੀ ਟੋਲ ਵਸੂਲੀ ਦੇ ਬਾਵਜੂਦ ਹਾਈਵੇਅ ਦਾ ਇਹ ਹਿੱਸਾ ਵੱਡੇ ਟੋਇਆਂ, ਮਾੜੀ ਦੇਖਭਾਲ ਅਤੇ ਬੰਦ ਪਈਆਂ ਲਾਈਟਾਂ ਕਾਰਨ ਕਥਿਤ ਤੌਰ 'ਤੇ ਉੱਚ-ਜੋਖਮ ਵਾਲੇ ਖੇਤਰ ਵਿੱਚ ਬਦਲ ਗਿਆ ਹੈ, ਜਿਸ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ।

ਬੂਟਾ ਮੰਡੀ ਗੁਰੂ ਰਵਿਦਾਸ ਧਾਮ: ਸੁਖਬੀਰ ਬਾਦਲ ਨੇ ਜਤਾਇਆ ਭਗਤੀ ਰੂਪ ਨਮਰਤਾ

31 Jan, 2026 02:06 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਦੇ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਸੁਖਬੀਰ ਬਾਦਲ ਨੇ ਸਤਿਗੁਰੂ ਰਵਿਦਾਸ ਜਯੰਤੀ ਮੌਕੇ ਜਲੰਧਰ ਦੇ ਬੂਟਾ ਮੰਡੀ ਤੋਂ ਸ਼ੁਰੂ ਹੋਈ ਸ਼ੋਭਾਯਾਤਰਾ ਵਿੱਚ ਹਿੱਸਾ ਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਧਾਰਮਿਕ ਭਾਈਚਾਰੇ ਦਾ ਰਾਜ ਹੈ। ਸੁਖਬੀਰ ਬਾਦਲ ਨੇ ਬੂਟਾ ਮੰਡੀ ਦੇ ਰਵਿਦਾਸ ਧਾਮ ਤੋਂ ਸ਼ੋਭਾਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਭਾਜਪਾ ਆਗੂ ਵਿਜੇ

ਪੰਜਾਬ ਸਕੂਲ ਧਮਕੀਆਂ: ਅੱਜ ਜਲੰਧਰ ਦੇ ਸਕੂਲਾਂ ਵਿੱਚ ਸੁਰੱਖਿਆ ਵਧਾਈ ਗਈ

31 Jan, 2026 01:54 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਅੱਜ (31 ਜਨਵਰੀ) ਜਲੰਧਰ ਦੇ ਸਕੂਲਾਂ ਵਿੱਚ ਬੰਬ ਧਮਾਕੇ ਦੀ ਧਮਕੀ ਮਿਲੀ ਸੀ। ਜਾਣਕਾਰੀ ਮਿਲਣ ‘ਤੇ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ, ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ । ਹਾਲਾਂਕਿ, ਅੱਜ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਜਲੰਧਰ ਦੇ ਸਕੂਲਾਂ ਵਿੱਚ ਛੁੱਟੀ ਹੈ। ਫਿਲਹਾਲ ਪੁਲਿਸ ਅਤੇ ਬੰਬ ਸਕੁਐਡ ਟੀਮ ਮੌਕੇ ‘ਤੇ ਤੈਨਾਤ ਹਨ, ਜਾਂਚ ਸ਼ੁਰੂ

ਮੁੱਖ ਮੰਤਰੀ ਸਿਹਤ ਬੀਮੇ ਲਈ 761 ਕਰੋੜ ਰੁਪਏ ਦਾ ਬਜਟ ਰੱਖਿਆ,ਪਰ ਕਿਸੇ ਨੂੰ ਵੀ ਕਵਰੇਜ ਨਹੀਂ ਮਿਲੀ-ਉਮੇਸ਼ ਸ਼ਾਰਦਾ

29 Jan, 2026 05:43 PM

ਕਿਹਾ-ਜੇਕਰ 10 ਲੱਖ ਰੁਪਏ ਦਾ ਕਵਰ ਦੇਣਾ ਚਾਹੁੰਦੇ ਹੋ,ਤਾਂ ਤੁਹਾਨੂੰ 10 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਲੋੜ ਹੈ ਕਪੂਰਥਲਾ(ਇੰਦਰਜੀਤ):-ਪੰਜਾਬ ਸਰਕਾਰ ਦੀ ਨਵੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਗੰਭੀਰ ਸਵਾਲ ਉਠਾਉਂਦੇ ਹੋਏ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਨੇ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਦੱਸਿਆ।ਸਰਕਾਰ ਨੇ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਦੇਣ ਦਾ ਵਾਅਦਾ ਕੀਤਾ ਸੀ,ਪਰ ਅਸਲੀਅਤ ਵਿੱਚ,ਇਹ ਯੋਜਨਾ ਸਿਰਫ 1

ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ 30 ਜਨਵਰੀ ਨੂੰ-ਮਨੋਹਰ ਖਹਿਰਾ

27 Jan, 2026 01:20 PM

ਕਪੂਰਥਲਾ, (ਇੰਦਰਜੀਤ ਚਾਹਲ)ਗ੍ਰਾਮ ਪੰਚਾਇਤ ਖਹਿਰਾ ਮਾਝਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ 26ਵਾਂ ਕਬੱਡੀ ਕੱਪ 30 ਜਨਵਰੀ ਨੂੰ ਪਿੰਡ ਖਹਿਰਾ ਮਾਝਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖਹਿਰਾ ਨੇ ਦੱਸਿਆ ਕਿ ਇਹ ਕਬੱਡੀ ਕੱਪ ਪਰਮਜੀਤ ਸਿੰਘ ਮੰਨਾ ਦੀ ਯਾਦ ਨੂੰ ਸਮਰਪਿਤ ਹੋਵੇਗਾ। ਕਬੱਡੀ ਕੱਪ ਦੌਰਾਨ ਚੜ੍ਹਦੀ ਕਲਾਂ ਜਲੰਧਰ,ਡੀਏਵੀ ਬਠਿੰਡਾ, ਦਸਮੇਸ਼ ਕਲੱਬ ਕਾਲਖ, ਜਗਰਾਵਾਂ

ਖਾਲਸਾ ਵਹੀਰ" ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਕੀਤਾ ਭਰਵਾਂ ਸਵਾਗਤ

27 Jan, 2026 01:18 PM

ਖਾਲਸਾ ਵਹੀਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ ਕਪੂਰਥਲਾ (ਇੰਦਰਜੀਤ) ਖਾਲਸਾ ਵਹੀਰ ਬੰਦੀ ਸਿੰਘ ਰਿਹਾਅ ਕਰੋ ਮਾਰਚ ਸਟੇਟ ਗੁਰਦੁਆਰਾ ਸਾਹਿਬ ਤੋਂ ਸਵੇਰੇ ਤਕਰੀਬਨ 10.30 ਵਜੇ ਅਰੰਭ ਹੋ ਵੱਖ ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਬੇਨਤੀਆ ਉਪਰੰਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਇਆ। ਵਹੀਰ ਵਿੱਚ ਜਿਥੇ ਇਲਾਕੇ ਭਰ ਤੋਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ।

ਜ਼ਿਲ੍ਹਾ ਪੱਧਰੀ ਕਵੀਸ਼ਰੀ ਮੁਕਾਬਲੇ ਵਿੱਚ ਗੁਰੂ ਅਮਰ ਦਾਸ ਪਬਲਿਕ ਸਕੂਲ ਦੇ ਵਿਦਿਆਰਥਣਾਂ ਰਹੇ ਪਹਿਲੇ ਸਥਾਨ ਤੇ

24 Jan, 2026 04:50 PM

ਕਪੂਰਥਲਾ, (ਇੰਦਰਜੀਤ) ਬੀਤੇ ਦਿਨੀਂ ਭਾਈ ਗੁਰਦਾਸ ਜੀ ਗੁਰਮਤਿ ਵਿਦਿਆਲਿਆ, ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰ ਤੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਹੋਏ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਸਕੂਲਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਜ਼ਿਲ੍ਹੇ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਟਰਾਫੀ, ਸਰਟੀਫਿਕੇਟ ਅਤੇ ਮੈਡਲਾਂ