ਪਿੰਡ ਖੈੜਾ ਦੋਨਾਂ ਦਾ 49ਵਾਂ ਚਾਰ ਦਿਨਾਂ ਪੇਂਡੂ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ
ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਦੀ ਟੀਮ ਨੇ ਜਿੱਤਿਆ ਖ਼ਿਤਾਬ ਕਪੂਰਥਲਾ, (ਇੰਦਰਜੀਤ)ਗ੍ਰਾਮ ਪੰਚਾਇਤ ਖੈੜਾ ਦੋਨਾਂ, ਖੈੜਾ ਯੂਥ ਕਲੱਬ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 49ਵਾਂ ਚਾਰ ਦਿਨਾਂ ਪੇਂਡੂ ਖੇਡ ਮੇਲਾ ਜਰਨੈਲ ਸਿੰਘ ਖੈੜਾ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਖੇਡ ਮੇਲੇ ਚ ਕਬੱਡੀ ਕਲੱਬਾਂ ਦਾ ਫਾਈਨਲ ਮੈਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਦੀ ਟੀਮ ਨੇ ਖਾਨ ਰਜ਼ਾਦਾ ਕਬੱਡੀ ਕਲੱਬ ਯੂਐਸਏ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕੀਤਾ। ਜੇਤੂ ਟੀਮ ਨੂੰ 2,50,000 ਦਾ ਨਗਦ ਇਨਾਮ ਦਿੱਤਾ ਗਿਆ। ਜਦਕਿ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਕਬੱਡੀ ਕੱਪ ਦੇ ਫਾਈਨਲ ਮੈਚ ਵਿੱਚ ਦੁੱਲਾ ਗੋਬਿੰਦਪੁਰ ਚੱਠਾ ਨੇ 16 ਕਬੱਡੀਆਂ ਪਾ ਕੇ 12 ਅੰਕ ਤੋਂ ਹਾਸਿਲ ਕੀਤੇ ਅਤੇ ਬੈਸਟ ਰੇਡਰ ਬਣਿਆ, ਜਦ ਕਿ ਵਾਹਿਗੁਰੂ ਸੀਚੇਵਾਲ ਨੇ 11 ਕੋਸ਼ਿਸ਼ਾਂ ਕਰਦੇ ਹੋਏ ਪੰਜ ਜੱਫੇ ਲਾਏ ਅਤੇ ਬੈਸਟ ਜਾਫੀ ਬਣਿਆ। ਇਸ ਮੌਕੇ ਤੇ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਖੈੜਾ ਦੋਨਾਂ ਨੇ ਕਪੂਰਥਲਾ ਸ਼ਹਿਰ ਦੀ ਟੀਮ ਨੂੰ ਹਰਾਇਆ, ਕਬੱਡੀ 50 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਘਲਿਆਰਾ ਦੀ ਟੀਮ ਨੇ ਖੈੜਾ ਦੋਨਾਂ ਦੀ ਟੀਮ ਨੂੰ ਹਰਾਇਆ। ਖੇਡ ਮੇਲੇ ਦੌਰਾਨ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ,ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਦੌਰਾਨ ਪ੍ਰਬੰਧਕਾਂ ਵੱਲੋਂ ਪੰਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਲੜਕੀਆਂ ਦਾ ਸੋਅ ਮੈਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਕਬੱਡੀ ਕੱਪ ਦੌਰਾਨ ਯਾਮਾ ਦੇਸਲਾਂ ਨੂੰ ਸਵਿਫਟ ਕਾਰ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇਵ ਖੈੜਾ ਨੂੰ 5 ਲੱਖ ਰੁਪਏ ਅਤੇ ਇੰਸਪੈਕਟਰ ਚਰਨਜੀਤ ਸਿੰਘ ਨੂੰ 5 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਗੋਨੀ ਪਹਿਲਵਾਨ ਦੌਲਤਪੁਰ ਨੂੰ 31 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚਾਂ ਦੀ ਕਮੈਂਟਰੀ ਗੁਰਦੇਵ ਮਿੱਠਾ ਦਰੀਏਵਾਲ,ਅਮਨ ਥਿਗਲੀ, ਵੱਲੋਂ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਜਗੀਰ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ,ਸਰਪੰਚ ਰਾਜਬੀਰ ਕੌਰ, ਕੁਲਬੀਰ ਕੌਰ ਮੈਂਬਰ ਪੰਚਾਇਤ,ਪਵਨ ਕੁਮਾਰ ਮੈਂਬਰ,ਪੰਚਾਇਤ, ਗੁਰਮੀਤ ਕੌਰ ਮੈਂਬਰ ਪੰਚਾਇਤ, ਜਸਵੀਰ ਕੌਰ ਮੈਂਬਰ ਪੰਚਾਇਤ, ਸਤਨਾਮ ਸਿੰਘ ਮੈਂਬਰ ਪੰਚਾਇਤ, ,ਬੇਲਾ ਰਾਣੀ ਮੈਂਬਰ ਪੰਚਾਇਤ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਨੰਬਰਦਾਰ,ਤਰੁਣ ਕਾਲੀਆ, ਦਿਲਰਾਜ ਸਿੰਘ ਯੂਕੇ, ਸਤਨਾਮ ਸਿੰਘ ਨੰਬਰਦਾਰ, ਕੁਲਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੋਢੀ ਖੈੜਾ ਪ੍ਰਧਾਨ ਕਿਸਾਨ ਯੂਨੀਅਨ,ਕਮਲਜੀਤ ਸਿੰਘ, ਜਗਦੀਪ ਸਿੰਘ ਸੰਧੂ ਯੂਕੇ,ਪ੍ਰਦੀਪ ਕੁਮਾਰ ਲਾਲੀ ਮੈਂਬਰ ਪੰਚਾਇਤ,ਜੱਸੂ ਖੈੜਾ, ਦਲਜੀਤ ਸਿੰਘ ਯੂਐਸਏ, ਬਲਜਿੰਦਰ ਸਿੰਘ ਕਨੇਡਾ,ਮੰਗਲ ਸਿੰਘ ਜਰਮਨੀ, ਪਵਨਦੀਪ ਸਿੰਘ ਮਨੀਲਾ ਆਦਿ ਹਾਜ਼ਰ ਸਨ।
Posted By: Daily Suraj Bureau