Daily Suraj

ਪੰਜਾਬੀ

ਬਕਾਇਆ ਵੈਟ ਦੇ ਭੁਗਤਾਨ ਦੀ ਮਿਆਦ 31 ਮਾਰਚ ਤੱਕ ਵਧਾਉਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ-ਬੋਬੀ ਚਮ

07 Jan, 2026 05:36 PM

ਕਿਹਾ-ਨਵੇਂ ਸਾਲ ‘ਚ ਸੀ.ਐਮ.ਭਗਵੰਤ ਮਾਨ ਨੇ ਦਿੱਤੀ ਵੱਡੀ ਰਾਹਤ ਫਗਵਾੜਾ ਸੀ.ਐਮ. ਭਗਵੰਤ ਮਾਨ ਵਲੋਂ ਵਪਾਰੀਆਂ ਨੂੰ ਬਕਾਇਆ ਵੈਟ ਦੇ ਭੁਗਤਾਨ ਦੀ ਅਦਾਇਗੀ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਤਹਿਤ ਕਰਨ ਦੀ ਮਿਆਦ 31 ਮਾਰਚ 2026 ਤੱਕ ਵਧਾ ਕੇ ਪੰਜਾਬ ਦੇ ਵਪਾਰਕ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਫਗਵਾੜਾ ਦੇ ਕੋਆਰਡੀਨੇਟਰ ਸੁਸ਼ੀਲ ਚਮ ਬੋਬੀ (ਮੈਸਰਜ਼ ਕਲਾਸਿਕ ਟਰੈਵਲਜ਼) ਨੇ ਕਿਹਾ ਕਿ ਇਹ ਬਹੁਤ ਹੀ ਅਗਾਂਹ ਵਧੂ ਅਤੇ ਵਪਾਰ-ਪੱਖੀ ਕਦਮ ਹੈ। ਸੁਸ਼ੀਲ ਚਮ ਅਤੇ ਉਹਨਾਂ ਦੇ ਨਾਲ ਮੌਜੂਦ ਰਹੇ ਜਿਲ੍ਹਾ ਇੰਚਾਰਜ ਟੇਡ ਵਿੰਗ ਕਪੂਰਥਲਾ ਕੰਵਰ ਇਕਬਾਲ ਸਿੰਘ ਨੇ ਖਾਸ ਤੌਰ ਤੇ ਟਰੇਡ ਵਿੰਗ ਪੰਜਾਬ ਦੇ ਚੇਅਰਮੈਨ ਅਨਿਲ ਠਾਕੁਰ ਨੂੰ ਗੁਲਦਸਤਾ ਭੇਂਟ ਕਰਦਿਆਂ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਵਪਾਰਕ ਭਾਈਚਾਰੇ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਟੈਕਸ-ਸਬੰਧੀ ਮੰਗਾਂ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ। ਜਿਸ ਦੇ ਨਤੀਜੇ ਵਜੋਂ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਜੋ ਕਿ ਸੀ.ਐਮ. ਭਗਵੰਤ ਮਾਨ ਦੀ ਵਪਾਰੀ ਵਰਗ ਨਾਲ ਸਬੰਧਤ ਮੁਸ਼ਕਿਲਾਂ ਅਤੇ ਚੁਣੌਤੀਆਂ ਸਬੰਧੀ ਡੂੰਘੀ ਸਮਝ ਨੂੰ ਦਰਸਾਉਂਦਾ ਹੈ। ਜ਼ਿਲਾ ਇੰਚਾਰਜ ਕੰਵਰ ਇਕਬਾਲ ਸਿੰਘ ਨੇ ਜ਼ਿਲੇ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਹਤ ਦਾ ਲਾਭ ਉਠਾਉਣ ਅਤੇ ਸਮੇਂ ਦੀ ਮਿਆਦ ਨੂੰ ਧਿਆਨ ‘ਚ ਰੱਖਦੇ ਹੋਏ ਬਕਾਏ ਦਾ ਨਿਪਟਾਰਾ ਕਰਨ। ਇਸ ਮੌਕੇ ਜੋਨ ਸਕੱਤਰ ਰਿੱਕੀ ਮਨੋਚਾ,ਇੰਦਰਵੰਸ਼ ਸਿੰਘ ਚੱਢਾ ਆਦਿ ਹਾਜਰ ਸਨ।

Posted By: Daily Suraj Bureau

Latest News