Daily Suraj

ਪੰਜਾਬੀ

ਹਰਿਆਣਾ ਵਿੱਚ ਉਮੀਦਵਾਰਾਂ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੁਣ 23 ਸਤੰਬਰ ਨੂੰ ਹੋਵੇਗੀ : ਬਲਵਿੰਦਰ ਭੂੰਦੜ

20 Sep, 2019 05:30 AM

ਚੰਡੀਗੜ੍ਹ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਬਲਵਿੰਦਰ ਸਿੰਘ ਭੂੰਦੜ ਮੈਂਬਰ ਪਾਰਲੀਮੈਂਟ, ਅਬਜ਼ਰਬਰ ਅਤੇ ਚੇਅਰਮੈਨ ਹਰਿਆਣਾ ਚੋਣ ਕਮੇਟੀ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਦੇ ਉਮੀਦਵਾਰਾਂ ਦੇ ਨਾਵਾਂ ਦੀ ਸਕਰੀਨਿੰਗ ਕਰਨ ਲਈ ਮੀਟਿੰਗ 22 ਸਤੰਬਰ ਦੀ ਬਜਾਇ 23 ਸਤੰਬਰ ਨੂੰ ਸਟੈਰਲਿੰਗ ਰੀਜ਼ੋਰਟ ਕੁਰੂਕਸ਼ੇਤਰ ਵਿੱਚ 12 ਵਜੇ ਹੋਵੇਗੀ। ਇਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨ ਲਈ ਇਛੁੱਕ ਉਮੀਦਵਾਰਾਂ ਤੋਂ 22 ਸਤੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਦੇ ਚਲਦਿਆਂ ਨਰੈਣਗੜ੍ਹ ਤੋਂ ਇੱਕ, ਅੰਬਾਲਾ ਸ਼ਹਿਰ ਤੋਂ 3, ਲਾਡਵਾ ਤੋਂ 2, ਪਿਹੋਵਾ ਤੋਂ 5, ਮੁਲਾਨਾ ਤੋਂ 1, ਕਾਲਿਆਂਵਾਲੀ ਤੋਂ 1, ਸਿਰਸਾ ਤੋਂ 1, ਰਾਣੀਆ ਤੋਂ 3, ਨੀਲੋਖੇੜੀ ਤੋਂ 2, ਅੰਬਾਲਾ ਕੈਂਟ ਤੋਂ 1, ਜਗਾਧਰੀ ਤੋਂ 1, ਗੁਹਲਾ ਤੋਂ 1, ਗੁੜਗਾਵਾਂ ਤੋਂ 1, ਟੋਹਾਣਾ ਤੋਂ 1, ਪੰਚਕੂਲਾ ਤੋਂ 1, ਡੱਬਵਾਲੀ ਤੋਂ 2, ਭਟਕਲ (ਫਰੀਦਾਬਾਦ) ਤੋਂ 1, ਕਾਲਕਾ ਤੋਂ 1, ਸ਼ਾਹਬਾਦ ਤੋਂ 2, ਅਸੰਧ ਤੋਂ 1 ਅਤੇ ਪੂੰਡਰੀ ਤੋਂ 1 ਅਰਜ਼ੀਆਂ ਮਿਲ ਚੁੱਕੀਆਂ ਹਨ। ਉਹਨਾਂ ਅੱਗੇ ਦੱਸਿਆ ਕਿ 23 ਸਤੰਬਰ ਦੀ ਕੁਰੂਕਸ਼ੇਤਰ ਮੀਟਿੰਗ ਵਿੱਚ ਮੇਰੇ ਸਮੇਤ ਸਾਰੀ ਕਮੇਟੀ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ ਅਤੇ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਹਾਜ਼ਰ ਹੋਣਗੇ।

Posted By: Daily Suraj Bureau

Latest News