Daily Suraj

ਪੰਜਾਬੀ

ਸਕੂਲ ਦੀ ਕੰਧ ਡਿੱਗਣ ਕਾਰਨ ਇੱਕ ਹਲਾਕ, 8 ਜ਼ਖ਼ਮੀ

31 Jul, 2019 05:30 AM

ਰਾਮਪੁਰਾ ਫੂਲ, ਸਥਾਨਕ ਸ਼ਹਿਰ ਅੰਦਰ ਬਣੇ ਭਾਰਤੀਆ ਮਾਡਲ ਸਕੂਲ ਦੀ ਕੰਧ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਅੱਠ ਦੇ ਕਰੀਬ ਵਿਅਕਤੀ ਫੱਟੜ ਹੋ ਗਏ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਬਿਲਕੁਲ ਵਿਚਕਾਰ ਭਾਰਤੀਆ ਮਾਡਲ ਸਕੂਲ ਦੀ ਖ਼ਸਤਾ ਹਾਲਤ ਕੰਧ ਅਚਾਨਕ ਗਾਂਧੀ ਬਸਤੀ ਵਾਲੇ ਡਿੱਗ ਗਈ। ਇਸ ਸਬੰਧੀ ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਤਾਂ ਲੋਕ ਮਦਦ ਕਰਨ ਲਈ ਪਹੁੰਚਣ ਲੱਗੇ। ਇਕੱਤਰ ਹੋਏ ਲੋਕਾਂ ਨੇ ਮਲਬੇ ਹੇਠਾਂ ਆਏ ਵਿਅਕਤੀਆਂ ਨੂੰ ਬਾਹਰ ਕੱਢ ਕੇ ਆਪਣੇ ਵਾਹਨਾਂ ਰਾਹੀਂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਘਟਨਾ ਸਥਾਨ ’ਤੇ ਕੰਧ ਡਿੱਗਣ ਕਾਰਨ ਲੜਾਈ ਵਾਲਾ ਮਾਹੌਲ ਬਣਨ ਕਾਰਨ ਮਦਦ ਲਈ ਪਹੁੰਚੇ ਲੋਕ ਸਹਿਮ ਗਏ। ਇਸ ਘਟਨਾ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਵਿਚੋਂ ਇੱਕ ਔਰਤ ਦੀ ਹਾਲਤ ਗੰਭੀਰ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਬਾਕੀ ਜ਼ਖ਼ਮੀਆਂ ਨੂੰ ਵੀ ਆਦੇਸ਼ ਹਸਪਤਾਲ ਭੁੱਚੋ ਵਿਚ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।

Posted By: Daily Suraj Bureau

Latest News