ਯਾਮਹਾ ਵੱਲੋਂ ‘ਦਿ ਕਾਲ ਆਫ਼ ਦਾ ਬਲੂ’ ਸਮਾਗਮ
ਨਵੀਂ ਦਿੱਲੀ, ਯਾਮਹਾ ਇੰਡੀਆ ਮੋਟਰ ਪ੍ਰਾਈਵੇਟ ਲਿਮਟਿਡ ਵੱਲੋਂ ਦਿੱਲੀ ਦੇ ਰੋਹਿਣੀ ਸਥਿਤ ਐਡਵੈਂਚਰ ਆਈਲੈਂਡ ਵਿਚ ‘ਦਿ ਕਾਲ ਆਫ ਬਲੂ’ ਸਮਾਗਮ ਕਰਵਾਇਆ ਗਿਆ। ਇਸ ਪੰਜਵੇਂ ਰਾਊਂਡ ਤੋਂ ਪਹਿਲਾਂ ਚੇਨੱਈ, ਕੋਲਕਾਤਾ, ਹੈਦਰਾਬਾਦ ਤੇ ਬੰਗਲੂਰੂ ਵਿੱਚ ਸਮਾਗਮ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਕੰਪਨੀ ਦੇ ਨਵੇਂ ਮਾਡਲਾਂ ਨੂੰ ਦੇਖਣ ਦਾ ਮੌਕਾ ਵੀ ਦਰਸ਼ਕਾਂ ਨੂੰ ਮਿਲਿਆ। ਯਾਮਹਾ ਦੇ ਗਰੁੱਪ ਚੇਅਰਮੈਨ ਮੋਤੋਫੂਸੀ ਸਿਤਾਰਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਗਾਹਕਾਂ ਨੂੰ ਸੰਤੁਸ਼ਟ ਕਰਨ ਤੇ ਉਨ੍ਹਾਂ ਦੇ ਤਜਰਬਿਆਂ ਤੇ ਆਨੰਦਮਈ ਪਲਾਂ ਬਾਰੇ ਜਾਣਕਾਰੀ ਲੈ ਕੇ ਹੋਰ ਬਿਹਤਰ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਯਾਮਹਾ ਲਈ ਇੱਕ ਅਹਿਮ ਬਾਜ਼ਾਰ ਹੈ। ਇਸ ਦੌਰਾਨ ਯਾਮਹਾ ਦੀਆਂ ਨਵੀਆਂ ਮੋਟਰਸਾਈਕਲਾਂ ਦੇ ਮਾਡਲਾਂ ਉਪਰ ਸਵਾਰੀ ਕਰ ਕੇ ਨੌਜਵਾਨਾਂ ਨੇ ਪਰਖ ਕੀਤੀ।
Posted By: Daily Suraj Bureau