Daily Suraj

ਪੰਜਾਬੀ

ਬੱਸ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ

01 Jul, 2019 05:30 AM

ਭੁਨਰਹੇੜੀ, 1 ਜੁਲਾਈ - ਅੱਜ ਪਟਿਆਲਾ-ਪਹੇਵਾ ਮੁੱਖ ਮਾਰਗ 'ਤੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦਰਖ਼ਤ ਨਾਲ ਟਕਰਾਅ ਗਈ। ਇਸ ਹਾਦਸੇ 'ਚ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ 'ਚ ਬੱਸ ਚਾਲਕ ਅਤੇ ਕੰਡਕਟਰ ਵੀ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਬੱਸ ਮੋਗਾ ਤੋਂ ਪਹੇਵਾ ਨੂੰ ਪਟਿਆਲਾ ਭੁਨਰਹੇੜੀ ਵਾਇਆ ਜਾ ਰਹੀ ਸੀ ਅਤੇ ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ।

Posted By: Daily Suraj Bureau

Latest News