Daily Suraj

ਪੰਜਾਬੀ

ਪਿੰਡ ਬੀੜ ਪੁਆਦ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

25 Nov, 2024 05:30 AM

ਫ਼ਗਵਾੜਾ-ਖਲਵਾੜਾ 25 ਨਵੰਬਰ (ਅਸ਼ੋਕ ਸ਼ਰਮਾ)
ਪਿੰਡ ਬੀੜ ਪੁਆਦ ਦੇ ਗੁਰਦੁਆਰਾ ਸਾਹਿਬ ਵਿਖੇ ਸਵਰਗੀ ਹਰਬੰਤ ਸਿੰਘ ਅਤੇ ਸਮੂਹ ਅਟਵਾਲ ਪਰਿਵਾਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਬੀਬੀ ਸਰਬਜੀਤ ਕੌਰ ਚੱਕ ਖੁਰਦ (ਨਕੋਦਰ) ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਹਾਜ਼ਰ ਸੰਗਤਾਂ ਗੁਰਇਤਿਹਾਸ ਅਤੇ ਢਾਡੀ ਵਾਰਾਂ ਗਾ ਕੇ ਨਿਹਾਲ ਕੀਤਾ। ਇਸ ਮੌਕੇ ਢਾਡੀ ਜਥੇ ਅਤੇ ਸਹਿਯੋਗੀ ਸੱਜਣਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਬਲਾਕ ਸੰਮਤੀ ਫਗਵਾੜਾ,ਭੁਪਿੰਦਰ ਸਿੰਘ ਅਟਵਾਲ, ਮਨਪ੍ਰੀਤ ਸਿੰਘ ਮੰਨਾ ਅਟਵਾਲ ਪੰਚ,ਰਛਪਾਲ ਸਿੰਘ ਪਾਲਾ ਅਟਵਾਲ ਹਾਲੈਂਡ,ਗੱਭਰੂ ਖੁਰਮਪੁਰ,ਭਾਈ ਲਾਲ ਸਿੰਘ ਅਕਾਲਗੜ੍ਹ, ਜਥੇਦਾਰ ਰਜਿੰਦਰ ਸਿੰਘ ਫੌਜੀ,ਜਥੇਦਾਰ ਬਹਾਦਰ ਸਿੰਘ ਸੰਗਤਪੁਰ, ਜਥੇਦਾਰ ਗੁਰਬਖਸ਼ ਸਿੰਘ ਅਠੌਲੀ,ਜਥੇਦਾਰ ਬਲਵੀਰ ਸਿੰਘ ਗੰਡਮ, ਸੰਤੋਖ ਸਿੰਘ ਲੱਖਪੁਰ ਕਿਸਾਨ ਆਗੂ,ਜਤਿੰਦਰ ਸਿੰਘ ਖਾਲਸਾ,ਜਸਵੀਰ ਸਿੰਘ ਫਗਵਾੜਾ,ਸਾਬਕਾ ਸਰਪੰਚ ਲਖਵੀਰ ਸਿੰਘ ਬੀੜ ਪੁਆਦ,ਗੁਰਮੀਤ ਸਿੰਘ ਅਟਵਾਲ,ਪੱਤਰਕਾਰ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ,ਪੱਤਰਕਾਰ ਮਨਦੀਪ ਸਿੰਘ ਸੰਧੂ ਬੀੜ ਪੁਆਦ,ਬੀਬੀ ਜਸਪ੍ਰੀਤ ਕੌਰ ਬੀੜ ਪੁਆਦ,ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ, ਪ੍ਰਿਤਪਾਲ ਸਿੰਘ ਕੋਆਰਡੀਨੇਟਰ ਪੰਜਾਬ, ਰਣਜੋਧ ਸਿੰਘ ਜੋਧੂ ਸੂਬਾ ਪ੍ਰਧਾਨ ਪ੍ਰਵਾਸੀ ਭਾਰਤੀ ਵਿੰਗ,ਜਸਪਾਲ ਸਿੰਘ,ਹਰਦੇਵ ਸਿੰਘ ਅਟਵਾਲ ਸਾਬਕਾ ਪੰਚ,ਸੁਰਜੀਤ ਸਿੰਘ ਅਟਵਾਲ, ਜਸਵੰਤ ਸਿੰਘ ਅਟਵਾਲ,ਮਹਿੰਦਰ ਸਿੰਘ ਨਾਂਗਲਾ ਅਤੇ ਪ੍ਰਧਾਨ ਅਮਰਜੀਤ ਸਿੰਘ ਅਟਵਾਲ ਆਦਿ ਹਾਜ਼ਰ ਸਨ।

Posted By: Daily Suraj Bureau

Latest News