ਸੁਰੱਖਿਆ ਬਲਾਂ ਨਾਲ ਮੁਠਭੇੜ ਵਿਚ 10 ਨਕਸਲੀ ਢੇਰ
ਰਾਏਪੁਰ, 22 ਨਵੰਬਰ-
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਭੀਜੀ ਥਾਣਾ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੁਕਾਬਲੇ ’ਚ 10 ਨਕਸਲੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ ਮੌਕੇ ਤੋਂ ਤਿੰਨ ਆਟੋਮੈਟਿਕ ਰਾਈਫਲਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਇਹ ਮੁਠਭੇੜ ਅੱਜ ਸਵੇਰੇ ਨਕਸਲੀਆਂ ਨਾਲ ਹੋਈ। ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਕਈ ਨਕਸਲੀ ਉੜੀਸਾ ਦੇ ਰਸਤੇ ਛੱਤੀਸਗੜ੍ਹ ’ਚ ਦਾਖਲ ਹੋ ਰਹੇ ਹਨ। ਡੀ.ਆਰ.ਜੀ. ਦੀ ਟੀਮ ਨਕਸਲੀਆਂ ਨੂੰ ਘੇਰਨ ਲਈ ਨਿਕਲੀ ਸੀ। ਦੋਵਾਂ ਪਾਸਿਆਂ ਤੋਂ ਸੈਂਕੜੇ ਰਾਉਂਡ ਗੋਲੀਬਾਰੀ ਹੋਈ ਤੇ ਨਕਸਲੀਆਂ ਪਾਸੋਂ ਕਈ ਆਟੋਮੈਟਿਕ ਹਥਿਆਰ ਵੀ ਮਿਲੇ ਹਨ।
Posted By: Daily Suraj Bureau