ਮਾਨਸਾ ਸੀਵਰੇਜ ਮਾਮਲੇ ਸਬੰਧੀ ਮੁੱਖ ਮੰਤਰੀ ਦੇ ਬਿਆਨ ਹਵਾਈ ਤੀਰ ਸਾਬਤ ਹੋਏ : ਚੌਹਾਨ
ਮਾਨਸਾ : ਮਾਨਸਾ ਸੀਵਰੇਜ ਦੇ ਪੱਕੇ ਹੱਲ ਸਬੰਧੀ ਚੱਲ ਰਹੇ ਰੋਸ ਧਰਨੇ 45ਵੇਂ ਸੀਪੀਆਈ ਦੇ ਸ਼ਹਿਰੀ ਸਕੱਤਰ ਰਤਨ ਭੋਲਾ ਅਤੇ ਸਬ ਡਵੀਜ਼ਨ ਸਕੱਤਰ ਰੂਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਰਕਰਾਂ ਹਿੱਸਾ ਲਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਆਪ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ ਗਿਆ। ਧਰਨੇ ਨੂੰ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮਾਨਸਾ ਸ਼ਹਿਰ ਦੇ ਲੋਕਾਂ ਦੇ ਰੋਸ ਨੂੰ ਸ਼ਾਂਤ ਕਰਨ ਲਈ ਸੀਵਰੇਜ ਦੇ ਪੱਕੇ ਹੱਲ ਕਰਨ ਸਬੰਧੀ ਦਿੱਤੇ ਗਏ ਬਿਆਨ ਨਿਰਾ ਝੂਠ ਤੇ ਹਵਾਈ ਤੀਰ ਸਾਬਤ ਹੋਏ। ਕਮਿਊਨਿਸਟ ਆਗੂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੀਵਰੇਜ ਕਰਕੇ ਜਿੱਥੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਤ ਹੋਵੇਗਾ ਉਥੇ ਭਿਆਨਕ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਣਗੀਆਂ। ਉਨ੍ਹਾਂ ਪੱਕੇ ਹੱਲ ਧਰਨੇ ਨੂੰ ਜਾਰੀ ਰੱਖਣ ਦੀ ਗੱਲ ਤੇ ਸ਼ਹਿਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਧਰਨੇ ਦੀ ਅਗਵਾਈ ਕਰ ਰਹੇ ਕੌਂਸਲਰ ਰਾਮਪਾਲ ਸਿੰਘ, ਅਮ੍ਰਿਤਪਾਲ ਗੋਗਾ, ਅਜੀਤ ਸਿੰਘ ਸਰਪੰਚ, ਹੰਸਾ ਸਿੰਘ, ਡਾ. ਧੰਨਾ ਮੱਲ ਗੋਇਲ, ਪਾਲੀ ਠੇਕੇਦਾਰ, ਪੰਮੀ ਢੁੰਡਾ ਸਾਬਕਾ ਕੌਂਸਲਰ, ਪ੍ਰਦੀਪ ਮਾਖਾ ਆਦਿ ਆਗੂਆਂ ਨੇ ਕਿਹਾ ਕਿ ਬੇਸ਼ੱਕ ਨਗਰ ਕੌਂਸਲ ਵੱਲੋਂ 37 ਕਰੋੜ ਰੁਪਏ ਦਾ ਮਤਾ ਪਾਸ ਕੀਤਾ ਗਿਆ ਪਰ ਅਜੇ ਤੱਕ ਮਹਿਕਮੇ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਫੌਰੀ ਬਜਟ ਨੂੰ ਪਾਸ ਕਰਨ ਅਤੇ ਨਗਰ ਕੌਂਸਲ ਵਿੱਚ ਪੱਕੇ ਤੌਰ ਈਓ ਦੀ ਪੋਸਟ ਨੂੰ ਪੂਰ ਕਰਨ ਦੀ ਮੰਗ ਕੀਤੀ। ਉਨ੍ਹਾਂ ਮਸਲੇ ਦੇ ਹੱਲ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਧਰਨੇ ਮੌਕੇ ਸਾਧੂ ਰਾਮ ਢਲਾਈ ਵਾਲੇ, ਮਾਸਟਰ ਕ੍ਰਿਸ਼ਨ ਜੋਗਾ, ਦਰਸ਼ਨ ਸਿੰਘ ਮਾਨਸ਼ਾਹੀਆ, ਬੂਟਾ ਸਿੰਘ ਬਰਨਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਅਤੇ ਹਰਨੇਕ ਸਿੰਘ ਢਿੱਲੋਂ, ਸੁਖਦੇਵ ਸਿੰਘ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
Posted By: Daily Suraj Bureau