Daily Suraj

ਪੰਜਾਬੀ

ਸੜਕ ਤੋਂ ਅੰਬ ਚੁੱਕ ਰਹੀ 10 ਸਾਲਾਂ ਦੀ ਲੜਕੀ ਨੇ ਜਾਨ ਗਵਾਈ

03 Jun, 2019 05:30 AM

ਚੰਡੀਗੜ੍ਹ, ਪਿੰਡ ਹੱਲੋਮਾਜਰਾ ਦੀ 10 ਸਾਲਾਂ ਦੀ ਬੱਚੀ ਅੱਜ ਟ੍ਰਿਬਿਊੁਨ ਚੌਕ ’ਤੇ ਪੋਲਟਰੀ ਫਾਰਮ ਚੌਕ ਦੇ ਵਿਚਕਾਰਲੀ ਸੜਕ ’ਤੇ ਪਏ ਅੰਬ ਨੂੰ ਚੁੱਕਣ ਦੌਰਾਨ ਆਪਣੀ ਜਾਨ ਗਵਾ ਬੈਠੀ। ਪੁਲੀਸ ਅਨੁਸਾਰ ਸਵੇਰੇ 6.10 ਵਜੇ ਸੂਚਨਾ ਮਿਲੀ ਸੀ ਕਿ 10 ਸਾਲਾਂ ਦੀ ਬੱਚੀ ਸਾਕਸ਼ੀ ਇਥੇ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਈ ਹੈ। ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਸਾਕਸ਼ੀ ਅੱਜ ਸਵੇਰੇ 5 ਵਜੇ ਘਰੋਂ ਆਪਣੀ ਵੱਡੀ ਭੈਣ ਨਾਲ ਇਸ ਸੜਕ ’ਤੇ ਆਮ ਵਾਂਗ ਟ੍ਰਿਬਿਊਨ ਚੌਕ ਤੋਂ ਪੋਲਟਰੀ ਫਾਰਮ ਚੌਕ ਤਕ ਦੀ ਸੜਕ ਦੇ ਕਿਨਾਰੇ ਲੱਗੇ ਅੰਬਾਂ ਦੇ ਦਰੱਖਤਾਂ ਤੋਂ ਡਿੱਗਦੇ ਅੰਬ ਚੁੱਗਣ ਆਈ ਸੀ। ਇਸੇ ਦੌਰਾਨ ਉਹ ਸੜਕ ’ਤੇ ਡਿੱਗੇ ਇਕ ਅੰਬ ਨੂੰ ਚੁੱਕਣ ਗਈ ਤਾਂ ਕਾਰ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਈ। ਪੁਲੀਸ ਅਨੁਸਾਰ ਲੋਕਾਂ ਨੇ ਦੱਸਿਆ ਹੈ ਕਿ ਲੜਕੀ ਨੂੰ ਇਕ ਮਾਰੂਤੀ ਕਾਰ ਦੇ ਚਾਲਕ ਨੇ ਫੇਟ ਮਾਰ ਦਿੱਤੀ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੈਕਟਰ-31 ਥਾਣੇ ਵਿਚ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Posted By: Daily Suraj Bureau

Latest News