Daily Suraj

ਪੰਜਾਬੀ

ਮਜੀਠੀਆ ਨੇ ਘੇਰਿਆ ਸ਼ਰਾਬ ਨਾਲ ਲੱਦਿਆ ਟਰੱਕ - ਜਾਖੜ 'ਤੇ ਲਾਏ 'ਬੋਤਲ ਬਦਲੇ ਵੋਟ' ਦੇ ਦੋਸ਼

17 May, 2019 05:30 AM

ਗੁਰਦਾਸਪੁਰ, 17 ਮਈ 2019 - ਅਕਾਲੀਦਲ ਦੇ ਲੀਡਰ ਬਿਕਰਮ ਸਿੰਘ ਮਜੀਠਿਆ ਵੱਲੋਂ ਗੁਰਦਾਸਪੁਰ ਨੂੰ ਜਾਂਦਾ ਸ਼ਰਾਬ ਨਾਲ ਲੱਦਿਆ ਟਰੱਕ ਕੱਥੂਨੰਗਲ ਨਜ਼ਦੀਕ ਫੜਿਆ ਗਿਆ ਹੈ। ਮਜੀਠੀਆ ਦਾ ਇਲਜ਼ਾਮ ਹੈ ਕਿ ਇਹ ਟਰੱਕ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਚੋਣਾਂ ਤੋਂ ਪਹਿਲਾਂ ਮੰਗਵਾਇਆ ਹੈ ਤਾਂ ਜੋ ਸ਼ਰਾਬ ਦੀ ਬੋਤਲ ਬਦਲੇ ਵੋਟ ਖਰੀਦੀ ਜਾ ਸਕੇ। ਮਜੀਠੀਆ ਨੇ ਕਿਹਾ ਕਿ ਇਸ ਟਰੱਕ 'ਚ ਨਜਾਇਜ਼ ਸ਼ਰਾਬ ਹੈ ਤੇ ਇਸ ਟਰੱਕ ਦਾ ਕੋਈ ਪਰਮਟ ਹੈ ਤੇ ਨਾ ਹੀ ਸ਼ਰਾਬ ਦਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਇਸ ਟਰੱਕ ਅਤੇ ਸ਼ਰਾਬ ਦਾ ਪਰਮਿਟ ਬਣਾ ਕੇ ਇਸਨੂੰ ਜਾਇਜ਼ ਬਣਾ ਕੇ ਪਰੂਫ ਕਰਨਾ ਚਾਹੁੰਦੀ ਹੈ।ਮਜੀਠੀਆ ਨੇ ਸ਼ਰਾਬ ਨਾਲ ਲੱਦੇ ਟਰੱਕ ਦੀ ਇਕ ਵੀਡੀੳ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦਿਆਂ ਚੋਣ ਕਮਿਸ਼ਨ ਤੋਂ ਇਸ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Posted By: Daily Suraj Bureau

Latest News