Daily Suraj

ਪੰਜਾਬੀ

ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ

24 May, 2019 05:30 AM

ਸਮਾਣਾ, 24 ਮਈ- ਅੱਜ ਸਵੇਰੇ ਕਰੀਬ 8.35 ਵਜੇ ਸਮਾਣਾ ਕੋਰਟ ਕੰਪਲੈਕਸ ਨੇੜੇ ਪਾਤੜਾਂ ਰੋਡ 'ਤੇ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ ਇੱਕ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਹੋ ਗਏ। ਟੱਕਰ ਹਰਿਆਣਾ ਰੋਡਵੇਜ਼ ਅਤੇ ਇੱਕ ਨਿੱਜੀ ਬੱਸ ਵਿਚਾਲੇ ਹੋਈ। ਹਰਿਆਣਾ ਰੋਡਵੇਜ਼ ਦੀ ਬੱਸ ਫ਼ਤਿਹਾਬਾਦ ਤੋਂ ਚੰਡੀਗੜ੍ਹ ਜਾ ਰਹੀ ਸੀ ਅਤੇ ਇਹ ਪੂਰੀ ਤਰ੍ਹਾਂ ਯਾਤਰੀਆਂ ਨਾਲ ਭਰੀ ਹੋਈ ਸੀ। ਉੱਥੇ ਹੀ ਦੂਜੀ ਬੱਸ ਸਮਾਣਾ ਤੋਂ ਪਾਤੜਾਂ ਜਾ ਰਹੀ ਸੀ ਅਤੇ ਦੋ ਕਿਲੋਮੀਟਰ ਜਾਣ ਤੋਂ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਮੀਂਹ ਅਤੇ ਸੜਕ 'ਤੇ ਖੜ੍ਹੇ ਵਾਹਨਾਂ ਕਾਰਨ ਦੋਹਾਂ ਬੱਸਾਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ 'ਚ ਨਿੱਜੀ ਬੱਸ ਦੇ ਚਾਲਕ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਸਮਾਣਾ 'ਚ ਦਾਖ਼ਲ ਕਰਾਇਆ ਗਿਆ ਹੈ।

Posted By: Daily Suraj Bureau

Latest News