Daily Suraj

ਪੰਜਾਬੀ

ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ

07 Mar, 2023 05:30 AM

ਸ਼ਿਲਾਂਗ, 7 ਮਾਰਚਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਆਗੂ ਕੋਨਰਾਡ ਕੇ. ਸੰਗਮਾ ਨੇ ਅੱਜ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੇਘਾਲਿਆ ਦੇ ਰਾਜਪਾਲ ਫੱਗੂ ਚੌਹਾਨ ਨੇ ਐੱਨਪੀਪੀ ਦੇ ਸੱਤ ਹੋਰ ਵਿਧਾਇਕਾਂ, ਯੂਨਾਈਟਿਡ ਡੈਮੋਕਰੇਟਿਕ ਪਾਰਟੀ (ਯੂਡੀਪੀ) ਦੇ ਦੋ ਅਤੇ ਭਾਜਪਾ ਅਤੇ ਹਿੱਲ ਸਟੇਟ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਐੱਚਐੱਸਪੀਡੀਪੀ) ਦੇ ਇੱਕ-ਇੱਕ ਵਿਧਾਇਕ ਨੂੰ ਰਾਜ ਭਵਨ ’ਚ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਵਿਸ਼ਵ ਸ਼ਰਮਾ ਵੀ ਸ਼ਾਮਲ ਹੋਏ।

Posted By: Daily Suraj Bureau

Latest News