ਮੰਡੀ ਗੋਬਿੰਦਗੜ੍ਹ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ ਪ੍ਰਭੂ ਸ਼੍ਰੀ ਰਾਮ ਜਨਮ ਉਤਸਵ ਦੀ ਅੱਠਵੀਂ ਵਿਸ਼ਾਲ ਪ੍ਰਭਾਤ ਫੇਰੀ
( ਮੁਖ਼ਤਿਆਰ ਸਿੰਘ)ਸ਼੍ਰੀ ਹਰੀ ਕਥਾ ਸਮਿਤੀ ਵੱਲੋਂ ਆਯੋਜਿਤ ਸ਼੍ਰੀ ਰਾਮ ਨੋਮੀ ਉਤਸਵ ਦੇ ਤਹਿਤ ਅੱਠਵੀਂ ਵਿਸ਼ਾਲ ਪ੍ਰਭਾਤ ਫੇਰੀ ਸ਼ਹਿਰ ਵਿੱਚ ਪੂਰੀ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਦੇ ਮਾਹੌਲ ਵਿੱਚ ਕੱਢੀ ਗਈ। ਇਸ ਧਾਰਮਿਕ ਪ੍ਰੋਗਰਾਮ ਦਾ ਸਫਲ ਸੰਚਾਲਨ ਸਮਿਤੀ ਦੇ ਪ੍ਰਧਾਨ ਸ਼ਰਨਦਾਸ ਮਿੱਤਲ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਨੇ ਹਿੰਦੂ ਨਵੇਂ ਸਾਲ (ਵਿਕ੍ਰਮੀ ਸੰਮਤ 2083) ਅਤੇ ਚੇਤ ਨਰਾਤਿਆਂ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਨਵਾਂ ਸਾਲ ਸਮੁੱਚੀ ਮਨੁੱਖਤਾ ਲਈ ਸੁਖ-ਸਮ੍ਰਿਧੀ ਲੈ ਕੇ ਆਵੇ। ਪ੍ਰਭਾਤ ਫੇਰੀ ਦੀ ਸ਼ੁਰੂਆਤ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ, ਪ੍ਰੀਤ ਨਗਰ ਤੋਂ ਹੋਈ, ਜਿੱਥੇ ਸਤੀਸ਼ ਸ਼ਰਮਾ ਨੇ ਪਰਿਵਾਰ ਸਮੇਤ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦਾ ਵਿਧੀਵਤ ਆਰੰਭ ਕੀਤਾ। ਪ੍ਰਭਾਤ ਫੇਰੀ ਦੇ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਲੋਕਾਂ ਨੇ ਸ਼੍ਰੀ ਰਾਮ ਜੀ ਅਸ਼ੀਰਵਾਦ ਲਿਆ । ਪ੍ਰੀਤ ਨਗਰ ਪਹੁੰਚਣ 'ਤੇ ਕੌਂਸਲਰ ਰਮਨਜੀਤ ਕੌਰ ਬਲ ਅਤੇ ਸੰਦੀਪ ਸਿੰਘ ਬਲ ਨੇ ਪਰਿਵਾਰ ਸਮੇਤ ਸਵਾਗਤ ਕੀਤਾ। ਸ਼ਹਿਰ ਨਿਵਾਸੀਆਂ ਨੇ ਆਪਣੇ ਘਰਾਂ ਅਤੇ ਗਲੀਆਂ ਨੂੰ ਫੁੱਲਾਂ, ਗੁਬਾਰਿਆਂ ਅਤੇ ਰੰਗੋਲੀਆਂ ਨਾਲ ਸਜਾਇਆ ਹੋਇਆ ਸੀ। ਜਗ੍ਹਾ-ਜਗ੍ਹਾ ਲੰਗਰ ਅਤੇ ਜਲਪਾਨ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਭਾਤ ਫੇਰੀ ਮੋਤੀਆ ਖਾਨ ਅਤੇ ਜਸੜਾਂ ਰੋਡ ਤੋਂ ਹੁੰਦੀ ਹੋਈ ਸਨਸਿਟੀ ਕਲੋਨੀ ਪਹੁੰਚੀ। ਇੱਥੇ ਸ਼ੋਭਾ ਯਾਤਰਾ ਚੇਅਰਮੈਨ ਯੱਗ ਦੱਤ ਨੇ ਸ਼੍ਰੀ ਰਾਮ ਜੀ ਅੱਗੇ ਸ਼ੀਸ਼ ਨਿਵਾ ਕੇ ਪ੍ਰਣਾਮ ਕੀਤਾ। ਪ੍ਰਭਾਤ ਫੇਰੀ ਇੰਚਾਰਜ ਆਨੰਦ ਪਨੇਸਰ ਦੇ ਪਰਿਵਾਰ ਨੇ ਆਰਤੀ ਕੀਤੀ ਅਤੇ ਪ੍ਰਸਾਦ ਵੰਡਿਆ। ਰਿਸ਼ੀ ਰਾਜ ਗੋਇਲ ਅਤੇ ਵਿਸ਼ਾਲ ਗਰਗ ਨੇ ਵੀ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਰਮਨ ਰੋਮੀ ਐਂਡ ਪਾਰਟੀ ਦੇ ਭਜਨਾਂ 'ਤੇ ਭਗਤ ਨੱਚਦੇ-ਗਾਉਂਦੇ ਨਜ਼ਰ ਆਏ। ਪ੍ਰਭਾਤ ਫੇਰੀ ਪੰਚ ਮੁਖੀ ਹਨੂੰਮਾਨ ਮੰਦਰ ਤੋਂ ਹੁੰਦੀ ਹੋਈ ਗ੍ਰੀਨ ਐਵੇਨਿਊ ਕਾਲੋਨੀ ਪਹੁੰਚੀ, ਜਿੱਥੇ ਇਸ ਦਾ ਸਮਾਪਤੀ ਹੋਈ। ਸਮਾਪਤੀ ਮੌਕੇ ਕਾਲੋਨੀ ਨਿਵਾਸੀਆਂ ਵੱਲੋਂ ਵਿਸ਼ਾਲ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਪ੍ਰਸਾਦ ਛਕਿਆ। ਇਸ ਮੌਕੇ ਸੰਦੀਪ ਸਿੰਘ ਬਲ, ਸੁਰੇਸ਼ ਗੋਇਲ, ਦਇਆ ਰਾਮ, ਲਲਿਤ ਗਰਗ (ਰਿਸ਼ੂ), ਵੇਦ ਪ੍ਰਕਾਸ਼ ਗੁਪਤਾ, ਜੀ. ਡੀ. ਗੁਪਤਾ, ਦੀਪਕ ਖੁੱਲਰ, ਡਿੰਪਲ ਸ਼ਰਮਾ, ਚੰਦਰਕਾਂਤ ਮਿੱਤਲ, ਦਿਨੇਸ਼ ਗੋਇਲ, ਐਸ. ਕੇ. ਸਿੰਗਲਾ, ਸੁਭਾਸ਼ ਬਾਂਡੇ, ਵਰਿੰਦਰ ਖੱਟਰ, ਤੇਜਿੰਦਰ ਢੰਡ, ਰਾਜੇਸ਼ ਕਾਜਲਾ, ਜੁਗਲ ਸੈਣੀ, ਓਂਕਾਰ ਸਿੰਘ ਚੌਹਾਨ, ਸੰਜੂ ਗੁਪਤਾ, ਜੀ. ਡੀ. ਗੁਪਤਾ, ਰਾਜੂ ਥੇਰ, ਮੁਕੇਸ਼, ਰਵੀ ਮਿੱਤਲ, ਹੇਮ ਗੁਪਤਾ, ਕੁਲਵਿੰਦਰ ਸਿੰਘ, ਵਰਿੰਦਰ ਸ਼ੁਕਲਾ, ਗੌਰੀ ਸ਼ੰਕਰ ਬਾਂਸਲ, ਨਰਿੰਦਰ ਗੁਪਤਾ, ਅੰਮ੍ਰਿਤ ਗੋਇਲ, ਬਲਵਿੰਦਰ ਸ਼ਰਮਾ, ਵਿੱਕੀ ਬਾਂਸਲ, ਅਮਿਤ ਮਿੱਤਲ, ਨੀਰਜ ਗੋਇਲ, ਪ੍ਰਦੀਪ ਗੋਇਲ, ਸੰਜੇ ਗੁਪਤਾ, ਸੁਮਿਤ ਗੁਪਤਾ, ਲਕਸ਼ੈ ਗੁਪਤਾ, ਅਹਾਨ ਗੁਪਤਾ, ਮਦਨ ਲਾਲ ਗੁਪਤਾ, ਅਮਿਤ ਗੁਪਤਾ, ਜਿਤੇਂਦਰ ਕੁਮਾਰ, ਪਵਨ ਗੁਪਤਾ, ਸ਼ੇਖਰ ਸੁਮਨ, ਪ੍ਰਦੀਪ ਗੋਇਲ, ਪੰਕਜ ਗੋਇਲ, ਰਾਜੇਸ਼ ਕੁਮਾਰ ਕਾਜਲਾ, ਕ੍ਰਿਸ਼ਨ ਕੁਮਾਰ, ਪੰਕਜ ਸ਼ਰਮਾ, ਰਮਨ ਗੋਪਾਲ ਖੁੱਲਰ, ਅਮਿਤ ਗੋਇਲ, ਗੁਰਦੀਪ ਗੋਪੀ, ਰਿਸ਼ੀ ਰਾਜ ਗੋਇਲ, ਬਲਵਿੰਦਰ ਵਾਲੀਆ, ਰਾਜਾ ਗਰਗ, ਕਪਿਲ ਸਿੰਗਲਾ, ਰਾਜੇਂਦਰ ਸਿੰਗਲਾ, ਹੇਮ ਗੁਪਤਾ, ਗੌਰਵ ਬਾਂਸਲ, ਅਮਿਤ ਮਿੱਤਲ, ਸ਼੍ਰੀਮਤੀ ਵਿਦਿਆ ਰਾਣੀ, ਕੌਸ਼ੱਲਿਆ ਰਾਣੀ, ਰਾਜ ਬਾਲਾ, ਰੂਹੀ ਕੌਸ਼ਲ, ਕਿਰਨ ਸ਼ਰਮਾ, ਰਾਣੀ ਪਨੇਸਰ, ਅਨੂ ਪਨੇਸਰ, ਗਜ਼ਲ ਜੈਨ, ਪ੍ਰੀਤੀ ਗੁਪਤਾ, ਪੂਜਾ ਗੋਇਲ, ਰੀਤਿਕਾ ਸ਼ਰਮਾ, ਆਸ਼ਾ ਗੁਪਤਾ, ਦੀਪੀ ਸਿਆਨ, ਰੇਨੂੰ ਸ਼ਰਮਾ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ।
Posted By: Daily Suraj Bureau