Daily Suraj

ਪੰਜਾਬੀ

ਸ੍ਰੀਲੰਕਾ ਸੀਰੀਅਲ ਧਮਾਕੇ - ਹੁਣ ਤੱਕ 40 ਸ਼ੱਕੀ ਲਏ ਹਿਰਾਸਤ 'ਚ - ਮੌਤਾਂ ਦੀ ਗਿਣਤੀ ਹੋਈ 310

23 Apr, 2019 05:30 AM

ਕੋਲੰਬੋ, 23 ਅਪ੍ਰੈਲ 2019 - ਸ੍ਰੀਲੰਕਾ 'ਚ ਚਰਚਾਂ ਤੇ ਹੋਟਲਾਂ 'ਤੇ ਹੋਏ ਸੀਰੀਅਲ ਧਮਾਕਿਆਂ ਦੇ ਮਾਮਲੇ 'ਚ ਪੁਲਿਸ ਨੇ ਹੁਣ ਤੱਕ 40 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 310 ਹੋ ਚੁੱਕੀ ਹੈ। ਮੰਗਲਵਾਰ ਦਾ ਦਿਨ ਰਾਸ਼ਟਰਪਤੀ ਸਿਰੀਸੇਨਾ ਨੇ ਸ਼ੋਕ ਦਿਹਾੜਾ ਘੋਸ਼ਿਤ ਕੀਤਾ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਧਮਾਕਾ ਕਰਨ ਵਾਲੇ ਸਾਰੇ ਹੀ ਸ੍ਰੀਲੰਕਾ ਨਾਲ ਸਬੰਧ ਰੱਖਦੇ ਹਨ, ਪਰ ਉਨ੍ਹਾਂ ਦੇ ਵਿਦੇਸ਼ੀ ਤਾਕਤਾਂ ਨਾਲ ਲਿੰਕ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

Posted By: Daily Suraj Bureau

Latest News