Daily Suraj

ਪੰਜਾਬੀ

ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਰੀਜ਼ਨ ਕਨਵੈਨਸ਼ਨ 'ਚ ਲਾਇਨਜ਼ ਕਲੱਬ ਖੰਨਾ ਗਰੇਟਰ ਦੇ ਮੈਂਬਰ ਸਨਮਾਨਿਤ

13 Apr, 2026 05:32 PM

(ਹਰਪ੍ਰੀਤ ਸਿੰਘ ਪ੍ਰਿੰਸ)-ਲਾਇਨਜ਼ ਕਲੱਬ ਇੰਟਰਨੈਸ਼ਨਲ ਜਿਲਾ 321 ਐਫ 'ਚ ਰੀਜ਼ਨ ਕਨਵੈਨਸ਼ਨ ਨਾਭਾ ਕਲੱਬ ਨਾਭਾ 'ਚ ਰੀਜਨ 12 ਦੇ ਰੀਜਨ ਚੇਅਰਪਰਸਨ ਆਰ ਸੀ ਲਾਇਨ ਰਾਜੀਵ ਬਾਂਸਲ ਦੀ ਅਗਵਾਈ 'ਚ ਧੂਮਧਾਮ ਨਾਲ ਹੋਈ। ਜਿਸ 'ਚ ਜਿਲਾ ਗਵਰਨਰ ਪੀ ਐਮ ਜੇ ਐਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਡੀਜੀ-1 ਅਤੇ ਡੀਜੀ-2 ਪਾਸਟ ਜਿਲਾ ਗਵਰਨਰ ਤੋਂ ਇਲਾਵਾ ਕਈ ਕੈਬਨਿਟ ਮੈਂਬਰ ਪਹੁੰਚੇ। ਰੀਜਨ 12 'ਚ 4 ਕਲੱਬ ਆਉਂਦੇ ਹਨ, ਜਿਸ 'ਚ ਖੰਨਾ ਗਰੇਟਰ, ਗੋਬਿੰਦਗੜ, ਸਰਹਿੰਦ, ਬੱਸੀ ਪਠਾਣਾਂ ਕਲੱਬ ਰਾਜਪੁਰਾ ਆਉਂਂਦੇ ਹਨ। ਰੀਜਨ ਕਾਨਫਰੰਸ ਚ ਇਹਨਾਂ ਕਲੱਬਾਂ ਵਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਕਲੱਬ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ 'ਚ ਚੰਗੇ ਕੰਮ ਕਰਨ ਲਈ ਲਾਇਨਜ਼ ਕਲੱਬ ਖੰਨਾ ਗਰੇਟਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਖੰਨਾ ਗਰੇਟਰ ਵੱਲੋਂ ਖੰਨਾ 'ਚ ਕਈ ਪਰਮਾਨੈਂਟ ਪ੍ਰੋਜੈਕਟ ਚੱਲ ਰਹੇ ਹਨ। ਜ਼ੋਨ ਚੇਅਰਪਰਸਨ ਲਾਇਨ ਰਾਜੇਸ਼ ਅਨੇਜਾ ਕੋਲ 3 ਕਲੱਬਾਂ ਦੀ ਜ਼ਿੰਮੇਵਾਰੀ ਹੈ, ਜੋ ਵਧੀਆ ਕੰਮ ਕਰ ਰਹੇ ਹਨ। ਲਾਇਨ ਰਾਜੇਸ਼ ਅਨੇਜਾ ਨੂੰ ਬੈਸਟ ਜੋਨ ਚੇਅਰਪਰਸਨ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਐਮ ਜੇ ਐਫ ਲਾਇਨ ਧਰਮਿੰਦਰ ਸਿੰਘ ਰੂਪਰਾਏ ਕੈਬਨਿਟ ਮੈਂਬਰ ਨੂੰ ਇੰਟਰਨੈਸ਼ਨਲ ਪਿੰਨ ਲਗਾਕੇ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 30 ਸਾਲ ਤੋਂ ਮਾਨਵਤਾ ਦੀ ਸੇਵਾ ਕਰਨ ਲਈ ਫਾਊਂਡਰ ਮੈਂਬਰ ਵਿਜੇ ਵਰਮਾ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਕਲੱਬ ਐਵਾਰਡ ਨਾਲ ਪ੍ਰਧਾਨ ਲਾਇਨ ਸੁਰੇਸ਼ ਜੋਸ਼ੀ, ਸੈਕਟਰੀ ਹਿਤੇਸ਼ ਚਾਂਦੀ, ਕੈਸੀਅਰ ਅਨੁਰਾਗ ਕੁਮਾਰ ਨੂੰ ਸਮਾਨਿਤ ਕੀਤਾ ਗਿਆ। ਕਲੱਬ ਦੇ ਪੀਆਰਓ ਅਤੇ ਕੈਬਨਿਟ ਮੈਂਬਰ ਧਰਮਿੰਦਰ ਸਿੰਘ ਰੂਪਰਾਏ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਖੰਨਾ ਗਰੇਟਰ ਸੇਵਾ ਦੇ ਖੇਤਰ 'ਚ ਅੱਗੇ ਰਿਹਾ। ਉਹਨਾਂ ਕਿਹਾ ਕਿ ਅਗਲੇ ਸਾਲ 1 ਜੁਲਾਈ ਤੋਂ ਅਸੀਂ ਨਵੇ ਪ੍ਰੋਜੈਕਟ ਲੈ ਕੇ ਆਵਾਂਗੇ ਅਤੇ ਚੰਗੇ ਮੈਂਬਰਾਂ ਨੂੰ ਕਲੱਬ ਨਾਲ ਜੋੜ ਕੇ ਜ਼ਿਆਦਾ ਸੇਵਾ ਕਰਾਂਗੇ।

Posted By: Daily Suraj Bureau

Latest News