ਸਕੂਲਾਂ ਵਿੱਚ ਸਾਰੇ ਵਿਦਿਆਰਥੀ ਵਾਤਾਵਰਨ ਪ੍ਰਤੀ ਜਾਗਰੂਕ ਹੋਣ- ਨੌਰੰਗ ਸਿੰਘ
( ਮੁਖ਼ਤਿਆਰ ਸਿੰਘ) ਸਾਰੇ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਨੌਰੰਗ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਦੂ ਮਾਜਰਾ ਵਿਖੇ ਵਾਤਾਵਰਨ ਦੀ ਸੰਭਾਲ ਸਬੰਧੀ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ। ਉਨ੍ਹਾਂ ਕਿਹਾ ਕਿ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਵਿਦਿਆਰਥੀ ਜੋ ਵੀ ਫਾਲਤੂ ਵੇਸਟ ਮਟੀਰੀਅਲ ਹੈ ਉਸ ਦੀ ਸੁੱਚਜੀ ਵਰਤੋ ਕਰਕੇ ਵੇਸਟ ਮਟੀਰੀਅਲ ਹੈ, ਉਨ੍ਹਾਂ ਤੋਂ ਕਈ ਪ੍ਰਕਾਰ ਦੀਆਂ ਵਸਤੂਆਂ ਤਿਆਰ ਕੀਤੀਆ ਜਾ ਸਕਦੀਆ ਹਨ। ਉਨ੍ਹਾਂ ਸਕੂਲ ਵਿਚ ਫ਼ਾਲਤੂ ਵੇਸਟ ਮਟੀਰੀਅਲ ਤੋਂ ਬਣਾਈਆਂ ਵਸਤੂਆਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਵਧਦੇ ਹੋਏ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀ ਅਧੀਨ ਜਿਲਾ ਫਤਹਿਗੜ੍ਹ ਸਾਹਿਬ ਦੇ 50 ਸਕੂਲਾਂ ਨੂੰ ਗਰਾਂਟਾਂ ਦੇਣ ਲਈ ਵੀ ਸਿੱਖਿਆ ਵਿਭਾਗ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲ ਹੋਰ ਸੋਹਣੇ ਬਣਨਗੇ। ਇਸ ਮੌਕੇ ਪ੍ਰਿੰਸੀਪਲ ਮਹਿੰਦਰ ਸਿੰਘ ਨੇ ਕਿਹਾ ਕਿ ਵੇਸਟ ਮਟੀਰੀਅਲ ਨਾਲ ਦੁਬਾਰਾ ਨਵੀਆਂ ਵਸਤੂਆਂ ਤਿਆਰ ਹੋਸਕਦੀਆਂ ਹਨ ਜਿਹੜੀਆਂ ਕਿ ਬਹੁਤ ਸੋਹਣੀਆਂ ਲੱਗਦੀਆਂ ਹਨ। ਉਨ੍ਹਾਂ ਰਾਕ ਗਾਰਡਨ ਚੰਡੀਗੜ੍ਹ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਵੇ ਨੇਕ ਚੰਦ ਨੇ ਪੁਰਾਣੇ ਮਟੀਰੀਅਲ ਤੋ ਜੋ ਕੇ ਟੁੱਟਿਆ ਫੁੱਟਿਆ ਸੀ ਉਸ ਨਾਲ ਇੱਕ ਬਹੁਤ ਹੀ ਵਧੀਆ ਮੂਰਤੀਆਂ ਅਤੇ ਹੋਰ ਵਸਤੂਆਂ ਤਿਆਰ ਕਰਕੇ ਸ਼ਹਿਰ ਨੂੰ ਚਾਰ ਚੰਨ ਲਾਏ ਹਨ, ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਸੂਕਰਦੀਨ, ਪ੍ਰਹਲਾਦ ਸਿੰਘ ਅਤੇ ਪ੍ਰੀਆ ਸ਼ਰਮਾ ਆਦਿ ਮੌਜੂਦ ਸਨ ।
Posted By: Daily Suraj Bureau