Daily Suraj

ਪੰਜਾਬੀ

ਬਾਲੀਵੁੱਡ ਦਾ 'ਡੌਨ' ਬਣਿਆ ਦਿਲਜੀਤ ਦੁਸਾਂਝ, ਨਵੇਂ ਗੀਤ ਲਈ ਸ਼ਾਹਰੁਖ ਖਾਨ ਨਾਲ ਕੀਤਾ ਸਹਿਯੋਗ, ਦੇਖੋ ਟੀਜ਼ਰ

12 Dec, 2024 05:30 AM

ਚੰਡੀਗੜ੍ਹ: ਜੇਕਰ 2023 ਦਾ ਮਤਲਬ ਕੋਈ ਪੁੱਛੇ ਤਾਂ ਇਸ ਦਾ ਭਾਵ ਮਨੋਰੰਜਨ ਜਗਤ ਵਿੱਚ ਸ਼ਾਹਰੁਖ ਖਾਨ ਅਤੇ ਜੇਕਰ 2024 ਦਾ ਪੁੱਛੇ ਤਾਂ ਯਕੀਨਨ ਇਸ ਦਾ ਭਾਵ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਹੋਵੇਗਾ, ਜਿਸ ਨੇ ਗਾਇਕੀ, ਅਦਾਕਾਰੀ ਅਤੇ ਲਾਈਵ ਸ਼ੋਅਜ਼ ਨਾਲ ਪੂਰੀ ਦੁਨੀਆਂ ਵਿੱਚ ਧੱਕ ਪਾਈ ਹੋਈ ਹੈ। ਜੀ ਹਾਂ...ਹੁਣ ਇੰਨ੍ਹਾਂ ਦੋ ਵੱਡੇ ਦਿੱਗਜਾਂ ਨੇ ਇੱਕ ਗੀਤ ਲਈ ਕਲੋਬਰੇਸ਼ਨ ਕੀਤੀ ਹੈ, ਜਿਸ ਸੰਬੰਧੀ ਜਾਣਕਾਰੀ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਆਪਣੇ ਗੀਤ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ, ਜੋ ਕਿ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ।ਗਾਇਕ ਦਿਲਜੀਤ ਦੁਸਾਂਝ ਨੇ ਵੀਰਵਾਰ ਨੂੰ ਆਪਣੇ ਆਉਣ ਵਾਲੇ ਗੀਤ 'ਡੌਨ' ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਦੀ ਵੌਇਸਓਵਰ ਨੂੰ ਸੁਣਿਆ ਜਾ ਸਕਦਾ ਹੈ, ਹਾਲਾਂਕਿ ਗਾਇਕ ਨੇ ਇਸ 30 ਸੈਕਿੰਡ ਦੇ ਟੀਜ਼ਰ ਵਿੱਚ ਬਹੁਤਾ ਖੁਲਾਸਾ ਨਹੀਂ ਕੀਤਾ ਪਰ ਇਸ 30 ਸੈਕਿੰਡ ਦੇ ਟੀਜ਼ਰ ਨੇ ਇੰਟਰਨੈੱਟ ਉਤੇ ਧੂੰਮਾਂ ਪਾ ਦਿੱਤੀਆਂ ਹਨ।

Posted By: Daily Suraj Bureau

Latest News