ਡਾ. ਸ਼ਮਸ਼ੇਰ ਸਿੰਘ ਵਰਡ ਕਲਚਰਲ ਐਂਡ ਐਜੂਕੇਸ਼ਨਲ ਔਰਗਨਾਈਜੇਸ਼ਨ ਦਿੱਲੀ ਵੱਲੋਂ ਆਨਰੇਰੀ ਡਾਕਟਰਏਟ ਨਾਲ ਸਨਮਾਨਿਤ
(ਜਗਸੀਰ ਸਿੰਘ)- ਉੱਘੇ ਸਮਾਜ ਸੇਵਕ ਅਤੇ ਸੰਗਰੂਰ ਦੇ ਵਸਨੀਕ ਡਾ. ਸ਼ਮਸ਼ੇਰ ਸਿੰਘ ਨੂੰ ਵਰਲਡ ਕਲਚਰਲ ਐਂਡ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ, ਦਿੱਲੀ ਵੱਲੋਂ ਆਨਰੇਰੀ-ਡਾਕਟਰੇਟ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਉਨਾਂ ਵੱਲੋਂ ਨਿਭਾਈਆਂ ਗਈਆਂ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ, ਜੀਵਨ ਬੀਮਾ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਅਤੇ ਯੋਗਦਾਨ ਪਾਉਨ ਲਈ ਸ੍ਰੀ ਸ਼ਮਸ਼ੇਰ ਸਿੰਘ ਨੂੰ ਵਿਸ਼ੇਸ਼ ਡਾਕਟਰਏਟ ਦਾ ਸਨਮਾਨ ਮਿਲਿਆ ਹੈ, ਵਰਨਨ ਯੋਗ ਹੈ ਕਿ ਸ. ਸ਼ਮਸ਼ੇਰ ਸਿੰਘ ਵੱਲੋਂ ਬੀਮਾ ਖੇਤਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਅਤੇ ਮਿਹਨਤ ਸਦਕਾ ਇਹ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਗਈ ਹੈ ਹੈ। ਉਨ੍ਹਾਂ ਨੂੰ ਵਰਲਡ ਕਲਚਰਲ ਐਂਡ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ, ਦਿੱਲੀ ਵੱਲੋਂ ਆਨਰੇਰੀ ਡਾਕਟਰੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ ਜੀਵਨ ਬੀਮਾ ਖੇਤਰ ਵਿੱਚ ਸਾਂਝੇ ਕੀਤੇ ਤਜਰਬੇ, ਸਮਰਪਣ, ਮਿਹਨਤ ਅਤੇ ਲੋਕਾਂ ਨੂੰ ਸਮੇਂ ਸਮੇਂ ਸਿਰ ਜੀਵਨ ਬੀਮਾ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਦੇ ਮੱਦੇਨਜ਼ਰ ਦਿੱਤਾ ਗਿਆ। ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਪ੍ਰਾਪਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਪੂਰੀ ਮਿਹਨਤ, ਇਮਾਨਦਾਰੀ, ਲਗਨ ਅਤੇ ਸਮਰਪਣ ਨਾਲ ਆਪਣੇ ਕਿਤੇ ਨੂੰ ਜਾਰੀ ਰੱਖਣਗੇ। ਇਸ ਪ੍ਰਾਪਤੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਤੇ ਡਾਕਟਰ ਸ਼ਮਸ਼ੇਰ ਸਿੰਘ ਨੂੰ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵਕ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮਾਗਮ ਵਿਖੇ ਹੋਰਨਾਂ ਤੋਂ ਇਲਾਵਾ ਵਰਡ ਕਲਚਰ ਅਤੇ ਐਜੂਕੇਸ਼ਨਲ ਔਰਗਨਾਈਜੇਸ਼ਨ ਦਿੱਲੀ ਦੇ ਡਾਇਰੈਕਟਰ ਰੀਤੂ ਦਈਆ ਅਤੇ ਚੀਫ ਗੈਸਟ ਮਸ਼ਹੂਰ ਬਾਲੀਵੁੱਡ ਅਦਾਕਾਰ ਸੁਦੇਸ਼ ਬੈਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।