Daily Suraj

ਪੰਜਾਬੀ

ਰਾਜ ਪੱਧਰੀ ਖੋ - ਖੋ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਰੱਤੋਕੇ ਪਹੁੰਚਣ ਤੇ ਨਿੱਘਾ ਸਵਾਗਤ

03 Nov, 2026 07:04 PM

ਲੌਂਗੋਵਾਲ, (ਜਗਸੀਰ ਸਿੰਘ)- ਸਕੂਲ ਸਿੱਖਿਆ ਵਿਭਾਗ ਵੱਲੋਂ ਕਪੂਰਥਲਾ ਵਿਖੇ ਕਰਵਾਏ ਗਏ ਖੋ-ਖੋ ਅੰਡਰ 14 ਲੜਕਿਆਂ ਦੇ ਰਾਜ ਪੱਧਰੀ ਮੁਕਾਬਲੇ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਲੜਕਿਆਂ ਨੇ ਰਾਜ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰ ਕੇ ਤਾਂਬੇ ਦਾ ਮੈਡਲ ਜਿੱਤਿਆ ਹੈ। ਪਿੰਡ ਪਹੁੰਚਣ ਦੇ ਪੂਰੀ ਟੀਮ ਦਾ ਪਿੰਡ ਦੀ ਪੰਚਾਇਤ, ਕਲੱਬ ਮੈਂਬਰਾਂ, ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਭੁੱਲਰ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ, ਸਰਪੰਚ ਹਰਦੀਪ ਕੌਰ ਨੇ ਟੀਮ ਕੋਚ ਅੰਮ੍ਰਿਤਪਾਲ ਸਿੰਘ, ਜਗਜੀਵਨ ਸਿੰਘ, ਟੀਮ ਇੰਚਾਰਜ ਸੁਖਪਾਲ ਸਿੰਘ ਸਮੂਹ ਸਟਾਫ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ ਹਰਦੀਪ ਕੌਰ, ਰਛਪਾਲ ਸਿੰਘ, ਰਣਜੋਧ ਸਿੰਘ, ਸਲਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਕਤੀ ਸਿੰਘ, ਸਤਨਾਮ ਸਿੰਘ,ਮਨਪ੍ਰੀਤ ਪੀਤੀ, ਕੁਲਦੀਪ ਕਾਲੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ, ਬਿੱਟੂ ਸਿੰਘ, ਜਸਵਿੰਦਰ ਸਿੰਘ, ਸੁਨੀਲ ਕੁਮਾਰ,ਬਲਦੇਵ ਮਾਨਸਾ,ਸ. ਰਣਜੀਤ ਸਿੰਘ ਮੰਢਾਲੀ,
 

ਸੱਤਪਾਲ ਕੌਰ, ਕਾਕਾ ਸਿੰਘ,ਕਰਮਜੀਤ ਕੌਰ,ਅਮਰਿੰਦਰ ਕੌਰ, ਰੇਨੂੰ ਸਿੰਗਲਾ,ਰਣਜੀਤ ਕੌਰ,ਅਜੀਤਪਾਲ ਸਿੰਘ ਹਾਜ਼ਰ ਸਨ ।

Latest News