ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਸਿਖਲਾਈ ਦੇਣ ਲਈ ਕੈਂਪ ਲਾਇਆ

ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਸਿਖਲਾਈ ਦੇਣ ਲਈ ਕੈਂਪ ਲਾਇਆ

 ਦੀਨਾਨਗਰ: ਨਵੀਂਆਂ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਸਿਖਲਾਈ ਦੇਣ ਦੇ ਮੰਤਵ ਨਾਲ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੌਹਾਲੀ ਪੰਜਾਬ ਵਲੋਂ ਬੀਡੀਪੀਓ ਦਫਤਰ ਦੀਨਾਨਗਰ ਵਿਖੇ ਦੀਨਾਨਗਰ ਬਲਾਕ ਅਧੀਨ ਆਉਂਦੀਆਂ ਨਵੀਆਂ ਚੁਣੀਆਂ ਗ੍ਰਾਮ ਪੰਚਾਇਤਾਂ ਦਾ ਸਿਖਲਾਈ ਕੈਂਪ ਲਾਇਆ ਗਿਆ। 9 ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲਣ ਵਾਲੇ ਕੈਂਪਾਂ ਚ ਹਾਜਰ ਸਰਪੰਚਾਂ ਨੂੰ ਸਿਖਲਾਈ ਦੇਣ ਲਈ ਉਚੇਚੇ ਤੌਰ ਤੇ ਪੁੱਜੇ ਐਸਆਈਆਰਡੀ ਮੁਹਾਲੀ ਦੇ ਮਾਸਟਰ ਰਿਸੋਰਸ ਪਰਸਨ ਕਰਮਜੀਤ ਸਿੰਘ ਅਤੇ ਅਪਰਾਜਿਤ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਦੀਨਾਨਗਰ ਬਲਾਕ ਦੇ ਕੁੱਲ 118 ਪਿੰਡਾਂ ਤੋਂ ਸਰਪੰਚ ਅਤੇ ਪੰਚਾਇਤ ਮੈਂਬਰ ਭਾਗ ਲੈ ਰਹੇ ਹਨ। ਜਿਨ੍ਹਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ, ਥੀਮ ਅਧਾਰਿਤ ਗ੍ਰਾਮ ਪੰਚਾਇਤ ਵਿਕਾਸ ਯੋਜਨਾ, ਸਥਾਈ ਵਿਕਾਸ ਦੇ ਟੀਚੇ ਅਤੇ ਪਿੰਡਾਂ ਵਿਚ ਲਾਗੂ ਹੋਣ ਵਾਲੀਆਂ ਅਲੱਗ ਅਲੱਗ ਯੋਜਨਾਵਾਂ ਬਾਰੇ ਤਿੰਨ ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਨਵੀਆਂ ਪੰਚਾਇਤਾਂ ਆਪਣੇ ਆਪਣੇ ਪਿੰਡ ਵਿੱਚ ਵਧੀਆ ਤਰੀਕੇ ਅਤੇ ਯੋਜਨਾਬੱਧ ਢੰਗ ਨਾਲ ਕੰਮ ਕਰ ਸਕਣ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾ ਸਕਣ। ਇਸ ਮੌਕੇ ਬੀਡੀਪੀਓ ਦਫਤਰ ਦੀਨਾਨਗਰ ਦੇ ਸਟਾਫ ਅਤੇ ਐਸਆਈਆਰਡੀ ਮੁਹਾਲੀ ਦੇ ਸੀਨੀਅਰ ਕਨੂੰਨੀ ਸਲਾਹਕਾਰ ਰਾਜੀਵ ਮਦਾਨ ਦੇ ਇਲਾਵਾ ਨਵੇਂ ਚੁਣੇ ਸਰਪੰਚ ਗੁਰਦੀਪ ਸਿੰਘ ਚੂਹੜਚੱਕ, ਜਗਜੀਵਨ ਰਾਮ ਦਬੁਰਜੀ ਐਮਾਂ, ਕਵਿਤਾ ਦੇਵੀ ਮੈਂਬਰ ਪੰਚਾਇਤ ਦਬੁਰਜੀ ਐਮਾਂ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਹਾਜ਼ਰ ਸਨ।