ਸ੍ਰੀ ਦਰਬਾਰ ਸਾਹਿਬ ਨੇੜੇ ਵੱਡੇ ਵਿਕਾਸ ਕਾਰਜਾਂ ਦੀ ਸ਼ੁਰੂਆਤ: ਵਿਧਾਇਕ ਡਾ. ਅਜੇ ਗੁਪਤਾ ਵੱਲੋਂ ਗਲੀਆਂ, ਸੀਵਰੇਜ ਅਤੇ ਪਾਣੀ ਪ੍ਰੋਜੈਕਟ ਲਾਂਚ
- ਸ੍ਰੀ ਅੰਮ੍ਰਿਤਸਰ ਸਾਹਿਬ
- (Asia/Kolkata)
(ਆਰ.ਕੇ. ਸੋਨੀ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜਲੇ ਇਲਾਕੇ ਕਟੜਾ ਆਹਲੂਵਾਲੀਆ ਵਿੱਚ ਵਸਨੀਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਤਹਿਤ ਗਲੀਆਂ ਦੀ ਨਵੀਂ ਉਸਾਰੀ, ਸੀਵਰੇਜ ਪ੍ਰਣਾਲੀ ਦਾ ਅਪਗ੍ਰੇਡ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੁਰਾਣੀਆਂ ਪਾਈਪਲਾਈਨਾਂ ਨੂੰ ਬਦਲਣ ਦਾ ਕੰਮ ਇੱਕੋ ਸਮੇਂ ਸ਼ੁਰੂ ਕੀਤਾ ਗਿਆ ਹੈ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਇਹ ਪ੍ਰੋਜੈਕਟ ਪੂਰੇ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਸਾਫ਼-ਸੁਥਰੀਆਂ ਗਲੀਆਂ, ਬਿਹਤਰ ਨਿਕਾਸੀ ਪ੍ਰਣਾਲੀ ਅਤੇ ਸੁੱਚਾ ਵਾਤਾਵਰਣ ਮਿਲੇਗਾ, ਜਿਸ ਨਾਲ ਜੀਵਨ ਮਿਆਰ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਸੀਵਰੇਜ ਦੀਆਂ ਸਮੱਸਿਆਵਾਂ—ਜਿਵੇਂ ਓਵਰਫਲੋਅ ਅਤੇ ਰੁਕਾਵਟ—ਨੂੰ ਦੇਖਦੇ ਹੋਏ ਪੁਰਾਣੀਆਂ ਲਾਈਨਾਂ ਨੂੰ ਬਦਲ ਕੇ ਨਵੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ਦੇ ਹਰ ਇਲਾਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਢੋਡ, ਬਲਾਕ ਇੰਚਾਰਜ ਅਜੈ ਨਿਓਲ, ਵੇਦ ਪ੍ਰਕਾਸ਼ ਗੁਪਤਾ, ਐਨ.ਪੀ. ਸਿੰਘ, ਦੀਪਕ ਚੱਡਾ, ਸੁਧੀਰ ਕੁਮਾਰ, ਵਨੀਤਾ ਅਗਰਵਾਲ, ਯੂਸਫ਼ ਸਮੇਤ ਨਿਗਮ ਅਧਿਕਾਰੀ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।
Leave a Reply