ਇਰਾਨ ਵਿੱਚ ਫੌਜੀ ਹੈਲੀਕਾਪਟਰ ਹਾਦਸਾ, 4 ਲੋਕਾਂ ਦੀ ਮੌਤ
- ਵਿਦੇਸ਼
- (Asia/Kolkata)
ਈਰਾਨ ‘ਚ ਜੰਗ ਦੇ ਮਾਹੌਲ ਦੇ ਵਿਚਕਾਰ ਫੌਜ ਦਾ ਇੱਕ ਹੈਲੀਕਾਪਟਰ ਇਸਫਹਾਨ ਸੂਬੇ ਵਿੱਚ ਕਰੈਸ਼ ਹੋ ਗਿਆ ਹੈ। ਫੌਜ ਦਾ ਇਹ ਹੈਲੀਕਾਪਟਰ ਇੱਕ ਫਲ਼ਾਂ ਦੀ ਥੋਕ ਮਾਰਕੀਟ ਵਿੱਚ ਡਿੱਗਿਆ ਹੈ। ਇਸ ਹਾਦਸੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸਫਹਾਨ ਸੂਬੇ ਵਿੱਚ ਹੈਲੀਕਾਪਟਰ ਦਾ ਮਲਬਾ ਫੈਲ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੈਲੀਕਾਪਟਰ ਈਰਾਨੀ ਫੌਜ ਦੀ ਐਵੀਏਸ਼ਨ ਯੂਨਿਟ ਦਾ ਸੀ ਅਤੇ ਇਹ ਇਸਫਹਾਨ ਸੂਬੇ ਦੇ ਖੋਮੇਨੀ ਸ਼ਾਹਰ ਕਾਉਂਟੀ ਦੇ ਦਾਰਚੇਹ ਸ਼ਹਿਰ ਦੇ ਫਲ – ਸਬਜ਼ੀ ਮਾਰਕੀਟ ਇਲਾਕੇ ਵਿੱਚ ਕਰੈਸ਼ ਹੋ ਗਿਆ। ਇਸ ਦੁਰਘਟਨਾ ਵਿੱਚ ਪਾਇਲਟ ਅਤੇ ਸਹਿ-ਪਾਇਲਟ ਦੀ ਮੌਤ ਹੋ ਗਈ। ਵਾਇਰਲ ਹੋ ਰਹੀਆਂ ਵੀਡੀਓਜ਼ ‘ਚ ਬਾਜ਼ਾਰ ‘ਚ ਹੈਲੀਕਾਪਟਰ ਦਾ ਮਲਬਾ ਅਤੇ ਧੂੰਆਂ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ। ਈਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ਅਨੁਸਾਰ ਬਾਜ਼ਾਰ ਵਿੱਚ ਮੌਜੂਦ ਦੋ ਲੋਕਾਂ ਦੀ ਮੌਤ ਹੋਈ ਹੈ।
Leave a Reply