ਜਹਾਜ਼ ਦੇ ਇੰਜਣ ‘ਚ ਫਸਣ ਕਾਰਨ ਵਿਅਕਤੀ ਦੀ ਦਰਦਨਾਕ ਮੌਤ

ਜਹਾਜ਼ ਦੇ ਇੰਜਣ ‘ਚ ਫਸਣ ਕਾਰਨ ਵਿਅਕਤੀ ਦੀ ਦਰਦਨਾਕ ਮੌਤ

ਇਟਲੀ, 8 ਜੁਲਾਈ - ਇਟਲੀ (Italy) ਦੇ ਮਿਲਾਨ ਬਰਗਾਮੋ ਹਵਾਈ ਅੱਡੇ ‘ਤੇ ਇੱਕ ਭਿਆਨਕ ਘਟਨਾ ਵਾਪਰੀ। ਮੰਗਲਵਾਰ ਨੂੰ ਹਵਾਈ ਅੱਡੇ ‘ਤੇ ਰਨਵੇਅ ‘ਤੇ ਜਹਾਜ਼ ਦੇ ਇੰਜਣ ਵਿੱਚ ਫਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਨੁਸਾਰ ਉਹ ਵਿਅਕਤੀ ਰਨਵੇਅ ‘ਤੇ ਦੌੜ ਰਿਹਾ ਸੀ ਅਤੇ A319 ਜਹਾਜ਼ ਦੇ ਰਸਤੇ ਵਿੱਚ ਆ ਗਿਆ। ਜਹਾਜ਼ ਦੇ ਇੰਜਣ ਨੇ ਉਸਨੂੰ ਖਿੱਚ ਲਿਆ।


ਇਸ ਘਟਨਾ ਤੋਂ ਬਾਅਦ ਹਵਾਈ ਅੱਡੇ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ। ਸੁਰੱਖਿਆ ਏਜੰਸੀਆਂ ਮੌਕੇ ‘ਤੇ ਤਾਇਨਾਤ ਕਰ ਦਿੱਤੀਆਂ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਪੂਰੀ ਜਾਂਚ ਕੀਤੀ ਜਾ ਸਕੇ। ਹਵਾਈ ਅੱਡਾ ਸੰਚਾਲਨ ਕਮੇਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।