ਵੈਨਕੂਵਰ ’ਚ 8 ਸਾਲਾ ਬੱਚੀ ਦੀ ਬਾਲਕਨੀ ਤੋਂ ਡਿੱਗਣ ਕਾਰਨ ਮੌਤ
- ਵਿਦੇਸ਼
- (Asia/Kolkata)
ਵੈਨਕੂਵਰ ਪੁਲਿਸ ਮੁਤਾਬਕ, ਸ਼ਹਿਰ ਦੇ ਯੇਲਟਾਊਨ ਇਲਾਕੇ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ 8 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਨੂੰ ਹੋਈ ਸੀ ਜਦੋਂ ਬੱਚੀ ਇੱਕ ਹਾਈਰਾਈਜ਼ ਇਮਾਰਤ ਦੀ ਬਾਲਕਨੀ ਤੋਂ ਡਿੱਗ ਗਈ।
ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਕਿਹਾ ਹੈ ਕਿ 11 ਨਵੰਬਰ ਨੂੰ ਦੁਪਹਿਰ ਕਰੀਬ 2:30 ਵਜੇ ਨੇਲਸਨ ਸਟਰੀਟ ਅਤੇ ਐਕਸਪੋ ਬੁਲੇਵਾਰਡ ਦੇ ਨੇੜੇ ਸਥਿਤ ਰਿਹਾਇਸ਼ੀ ਇਮਾਰਤ ਵਿੱਚੋਂ ਡਿੱਗਣ ਦੀ ਸੂਚਨਾ ਮਿਲੀ। ਫ੍ਰਸਟ ਰਿਸਪਾਂਸ ਟੀਮਾਂ ਵੱਲੋਂ ਬਚਾਉਣ ਦੀਆਂ ਕੋਸਿ਼ਸ਼ਾਂ ਦੇ ਬਾਵਜੂਦ, ਬੱਚੀ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸਿ਼ਤ ਕਰ ਦਿੱਤਾ ਗਿਆ।
Leave a Reply