ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੈਪੀ ਕੌਲ ਨੂੰ ਫਗਵਾੜਾ ਤੇ ਭਾਈ ਦਵਿੰਦਰ ਸਿੰਘ ਖਾਲਸਾ ਨੂੰ ਫਿਲੌਰ ਵਿਧਾਨਸਭਾ ਦਾ ਹਲਕੇ ਦਾ ਥਾਪਿਆ ਇੰਚਾਰਜ
- ਪੰਜਾਬ
- (Asia/Kolkata)
ਜੈ ਭੀਮ ਯੁਨਾਈਟਿਡ ਵੁਆਇਸ ਆਫ ਪੰਜਾਬ ਦਾ ਦੋਨਾਂ ਇੰਚਾਰਜਾਂ ਨੂੰ ਰਹੇਗਾ ਪੂਰਨ ਸਮਰਥਨ - ਡਾ.ਹਰਜਿੰਦਰ ਸਿੰਘ ਜੱਖੂ ਫਗਵਾੜਾ ( ਸਤ ਪ੍ਰਕਾਸ਼ ਸਿੰਘ ਸੱਗੂ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੁਆਬੇ ਦੇ ਵਿੱਚ ਹੋਰ ਦੋ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ। ਦਲ ਦੇ ਮੁੱਖ ਬੁਲਾਰੇ ਅਤੇ ਦੁਆਬਾ ਜੋਨ ਦੇ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਲਈ ਬਿਆਨ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਜੈ ਭੀਮ ਯੁਨਾਈਟਿਡ ਵੁਆਇਸ ਆਫ ਪੰਜਾਬ ਦੇ ਸਟੇਟ ਕੁਆਰਡੀਨੇਟਰ ਹੈਪੀ ਕੌਲ ਨੂੰ ਇੰਚਾਰਜ ਨਿਯੁਕਤ ਕਰਨ ਦਾ ਫੈਸਲਾ ਕੀਤਾ ਅਤੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਜੈ ਭੀਮ ਯੁਨਾਈਟਿਡ ਵੁਆਇਸ ਆਫ ਪੰਜਾਬ ਦੇ ਕੁਆਰਡੀਨੇਟਰ ਦੁਆਬਾ ਜੋਨ ਭਾਈ ਦਵਿੰਦਰ ਸਿੰਘ ਖਾਲਸਾ ਰੁੜਕਾ ਕਲਾ ਨੂੰ ਇੰਚਾਰਜ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ। ਡਾ.ਜੱਖੂ ਨੇ ਕਿਹਾ ਕਿ ਦਲਿਤ ਸਮਾਜ ਦੇ ਦੋਨੋ ਨੌਜਵਾਨ ਆਗੂ ਬੇਗਮਪੁਰਾ ਖਾਲਸਾ ਲਹਿਰ ਦੇ ਪੂਰਕ ਸ਼ਿੱਧ ਹੋਣਗੇ। ਦਲਿਤ ਸਮਾਜ ਅਤੇ ਸਿੱਖ ਸਮਾਜ ਦੇ ਏਕੇ ਲਈ ਯਤਨਸ਼ੀਲ ਦੋਨੋਂ ਨੌਜਵਾਨਾਂ ਨੇ ਬੇਗਮਪੁਰਾ ਖਾਲਸਾ ਲਹਿਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜੈ ਭੀਮ ਟੀਮ ਪੰਜਾਬ ਦੇ ਇਸ ਵੱਡੇ ਪ੍ਰੋਗਰਾਮਾਂ ਦੇ ਲਈ ਲਗਾਤਾਰ ਸੇਵਾਵਾਂ ਦਿੱਤੀਆਂ, ਇਸ ਏਜੰਡੇ ਨੂੰ ਗੁਰੂ ਦੇ ਸਿਧਾਂਤ ਦੇ ਫਲਸਫੇ ਨੂੰ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਘਰਸ਼ ਨੂੰ ਅੱਜ ਦੇ ਸਮੇਂ ਦੀ ਜਰੂਰਤ ਦੱਸਦੇ ਹੋਏ ਉਸ ਦੀ ਸਫਲਤਾ ਦੇ ਲਈ ਚੋਣ ਮੈਦਾਨ ਦੇ ਵਿੱਚ ਕੁਦਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹੈਪੀ ਕੌਲ ਅਤੇ ਭਾਈ ਦਵਿੰਦਰ ਸਿੰਘ ਖਾਲਸਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਦੇ ਸ. ਸਿਮਰਨਜੀਤ ਸਿੰਘ ਮਾਨ, ਕਾਰਜਕਰਨੀ ਪ੍ਰਧਾਨ ਸ. ਇਮਾਨ ਸਿੰਘ ਮਾਨ ਅਤੇ ਦੋਆਬਾ ਜੋਨ ਦੇ ਇੰਚਾਰਜ ਤੇ ਮੁੱਖ ਬੁਲਾਰੇ ਅਤੇ ਜੈ ਭੀਮ ਟੀਮ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਦਾ ਦਿੱਤੀ ਜਿੰਮੇਵਾਰੀ ਲਈ ਦਿਲ ਦੀਆ ਗਹਿਰਾਈਆ ਤੋਂ ਧੰਨਵਾਦ ਕਰਦਿਆ ਕਿਹਾ ਕਿ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹਲਕੇ ਅੰਦਰ ਮਜ਼ਬੂਤ ਕਰਨ ਦੇ ਨਾਲ ਨਾਲ ਹਲਕੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤੇ ਜਾਵੇਗਾ। ਉਨ੍ਹਾ ਕਿਹਾ ਕਿ ਹਰ ਵਰਗ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਤਾਂ ਜੋ ਆਉਣ ਵਾਲੀਆ ਵਿਧਾਨ ਸqਭਾ ਚੋਣਾਂ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਕੇ। ਤਸਵੀਰ
Leave a Reply