ਗੁਰੂ ਹਰਗੋਬਿੰਦ ਨਗਰ: ਬਲੱਡ ਬੈਂਕ ਨੇ ਨਵੇਂ ਸਾਲ ’ਤੇ ਬਟਾਏ ਕੰਬਲ, ਲੋੜਵੰਦਾਂ ਦੀ ਸੇਵਾ

ਗੁਰੂ ਹਰਗੋਬਿੰਦ ਨਗਰ: ਬਲੱਡ ਬੈਂਕ ਨੇ ਨਵੇਂ ਸਾਲ ’ਤੇ ਬਟਾਏ ਕੰਬਲ, ਲੋੜਵੰਦਾਂ ਦੀ ਸੇਵਾ

*ਸਮਾਜ ਸੇਵਕ ਪ੍ਰੇਮ ਸ਼ਰਮਾ ਅਤੇ ਪੂਨਮ ਸ਼ਰਮਾ ਦਾ ਰਿਹਾ ਸਹਿਯੋਗ
ਫਗਵਾੜਾ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ 2026 ਦੀ ਸ਼ੁਰੂਆਤ ਵੀ 51 ਲੋੜਵੰਦਾਂ ਨੂੰ ਗਰਮ ਕੰਬਲ ਵੰਡ ਕੇ ਕੀਤੀ ਗਈ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਸਵ. ਕੈਲਾਸ਼ ਸ਼ਰਮਾ ਪਤਨੀ ਪ੍ਰੇਮ ਸ਼ਰਮਾ ਦੀ ਨਿੱਘੀ ਯਾਦ ਵਿੱਚ ਆਯੋਜਿਤ ਇਸ ਪ੍ਰੋਜੈਕਟ ਦੌਰਾਨ ਕੰਬਲ ਵੰਡਣ ਦੀ ਸ਼ੁਰੂਆਤ ਪ੍ਰੇਮ ਸ਼ਰਮਾ ਅਤੇ ਉਹਨਾਂ ਦੀ ਸਪੁੱਤਰੀ ਪੂਨਮ ਸ਼ਰਮਾ ਵਲੋਂ ਕਰਵਾਈ ਗਈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਬ੍ਰਹਮਕੁਮਾਰੀ ਆਸ਼ਰਮ ਤੋਂ ਭੈਣ ਵਿਜੈ ਨੇ ਸਮੂਹ ਹਾਜਰੀਨ ਨੂੰ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਨੇ ਸ਼ਰਮਾ ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਹੈ। ਪਰਮਾਤਮਾ ਨੇ ਜੋ ਵੀ ਸਾਨੂੰ ਦਿੱਤਾ ਹੈ, ਉਸਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ। ਸਮਾਗਮ ਦੌਰਾਨ ਹਰਬੰਸ ਲਾਲ ਅਤੇ ਰਮੇਸ਼ ਸਚਦੇਵਾ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕਰਦਿਆਂ ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਉਹਨਾਂ ਦੱਸਿਆ ਕਿ ਲੋਹੜੀ ਮੌਕੇ ਵੀ 13 ਅਪ੍ਰੈਲ ਨੂੰ ਕੰਬਲਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਮੋਹਨ ਲਾਲ ਤਨੇਜਾ,ਸੁਧਾ ਬੇਦੀ,ਗੁਲਾਬ ਸਿੰਘ ਠਾਕੁਰ,ਕੁਲਦੀਪ ਦੁੱਗਲ,ਰਾਮ ਚੱਢਾ,ਦੀਪਕ ਸੇਠੀ, ਸੁਦੇਸ਼ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।