ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਮੀਟਿੰਗ
- ਸੰਗਰੂਰ
- (Asia/Kolkata)
(ਜਗਸੀਰ ਸਿੰਘ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਵੱਲੋਂ ਅੱਜ ਜ਼ਿਲਾ ਪੱਧਰੀ ਵਧਵੀ ਮੀਟਿੰਗ ਜਿਲ੍ਹਾ ਆਗੂ ਜਸਵੀਰ ਮੈਦੇਵਾਸ ਦੀ ਅਗਵਾਈ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਆਲੇ ਕੀ ਢਾਬ ਲੌਂਗੋਵਾਲ ਵਿਖੇ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੰਜਾਬ ਸਰਕਾਰ ਕੇਂਦਰ ਤੋਂ ਦੋ ਕਦਮ ਅੱਗੇ ਹੋ ਕੇ ਲਾਗੂ ਕਰ ਰਹੀ ਹੈ, ਜਿਸ ਤਹਿਤ ਚੜਦੇ ਸੂਰਜ ਪੰਜਾਬ ਅੰਦਰ ਹਰ ਰੋਜ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਵਿਦਿਆਰਥੀਆਂ ਤੇ ਲਾਠੀ ਚਾਰਜ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਜੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ 1 ਅਤੇ ਦਿੱਲੀ ਅੰਦੋਲਨ 2 ਦੌਰਾਨ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਗੁਆ ਕੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਅਤੇ ਹਜ਼ਾਰਾਂ ਕਿਸਾਨ ਪੁਲਿਸ ਦੇ ਜਬਰ ਕਾਰਨ ਜਖਮੀ ਹੋਏ ਹਨ, ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੁਆਵਜ਼ੇ ਤੋਂ ਵਾਂਝੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀਆਂ ਸਮੇਤ ਸਮੁੱਚਾ ਕਰਜ ਖਤਮ ਕਰਨ ਵਾਲੀ ਅਧੂਰੀ ਮੰਗ ਨੂੰ ਪੂਰਾ ਕੀਤਾ ਜਾਵੇ। ਕੇਂਦਰ ਸਰਕਾਰ ਨੇ ਬਿਜਲੀ ਐਕਟ 2025 ਲਿਆ ਕੇ ਪੰਜਾਬ ਦੇ ਲੋਕਾਂ ਨਾਲ ਗ਼ਦਾਰੀ ਕੀਤੀ ਹੈ,ਜਿਸ ਤਹਿਤ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਉਸਰੇ ਸਮੁੱਚੇ ਢਾਂਚੇ ਨੂੰ ਨਿੱਜੀਕਰਨ ਦੀ ਨੀਤੀ ਤਹਿਤ ਬਹੁਕੌਮੀ ਕੰਪਨੀਆਂ ਦੇ ਮੁਨਾਫ਼ੇ ਦਾ ਸਾਧਨ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਬਿਜਲੀ ਨੂੰ ਸਹੂਲਤ ਦੀ ਥਾਂ ਬਜਾਰੀ ਵਸਤੂ ਬਣਾਇਆ ਜਾ ਰਿਹਾ ਹੈ, ਕਰਾਸ ਸਬਸਿਡੀ ਬੰਦ ਕਰਕੇ ਪਹਿਲਾਂ ਤੋ ਮਿਲ ਰਹੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਕੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕੀਤਾ ਹੋਇਆ ਹੈ।ਹਰ ਰੋਜ਼ ਪੰਜਾਬ ਵਿੱਚ ਨੌਜਵਾਨਾਂ ਤੇ ਤਸ਼ੱਦਦ ਕਰਕੇ ਫੇਕ ਇਨਕਾਊਟਰ ਸਵਾਲਾਂ ਦੇ ਘੇਰੇ ਵਿੱਚ ਹਨ,ਹਰ ਉਹ ਆਵਾਜ਼ ਜੋ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ,ਉਸ ਨੂੰ ਦੱਬਣ ਦੀ ਗੱਲ ਕੀਤੀ ਜਾ ਰਹੀ ਹੈ।ਸੋ ਇਹਨਾਂ ਸਾਰੀਆਂ ਕਾਰਵਾਈਆਂ ਦੇ ਵਿਰੋਧ ਵਜੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਐੱਸ ਐੱਸ ਪੀ ਦਫਤਰਾਂ ਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਸੀਡ ਐਕਟ ਤਹਿਤ ਖੇਤੀਬਾੜੀ ਸੈਕਟਰ ਵਿੱਚ ਕੰਪਨੀਆਂ ਦਾ ਏਕਾਅਧਿਕਾਰ ਸਥਾਪਤ ਕਰਨ ਲਈ ਇੱਕ ਜਾਲ ਵਿਛਾਇਆ ਜਾ ਰਿਹਾ ਹੈ। ਇਸ ਤਰਾਂ ਕਰਨ ਨਾਲ ਕਿਸਾਨ ਘਰੇਲੂ ਬੀਜ ਨਹੀ ਰੱਖ ਸਕਣਗੇ ਕੰਪਨੀਆਂ ਤੋ ਮਹਿੰਗੇ ਭਾਅ ਬੀਜ ਖਰੀਦਣ ਲਈ ਮਜਬੂਰ ਹੋਣਗੇ ।ਆਗੂਆਂ ਨੇ ਕਿਹਾ ਕਿ ਭਾਰਤ ਅਮਰੀਕਾ ਕਰ ਮੁਕਤ ਸਮਝੌਤੇ ਤਹਿਤ ਭਾਰਤ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਜਿਸ ਤਹਿਤ ਖੇਤੀਬਾੜੀ ਸੈਕਟਰ ਦੇ ਦਰਵਾਜ਼ੇ ਵੱਡੇ ਪੱਧਰ ਤੇ ਬਹੁਕੌਮੀ ਕੰਪਨੀਆਂ ਲਈ ਖੋਲ ਦਿੱਤੇ ਗਏ ਹਨ। ਸਮੁੱਚੇ ਪੰਜਾਬ ਦੇ ਲੋਕਾਂ ਤੇ ਇਸ ਡੀਲ ਦਾ ਮਾਰੂ ਅਸਰ ਪਵੇਗਾ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਲੋਕ ਮਾਰੂ ਐਕਟ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਤੇ ਖੇਤੀ ਸੈਕਟਰ ਨੂੰ ਕੰਪਨੀਆਂ ਦੇ ਹਵਾਲੇ ਕਰਨ ਲਈ ਚੁੱਕਿਆ ਜਾ ਰਿਹਾ ਸਰਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਸ਼ੰਭੂ ਖਨੌਰੀ ਮੋਰਚੇ ਨੂੰ ਉਜਾੜ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ 3 ਕਰੋੜ 77 ਲੱਖ ਦਾ ਨੁਕਸਾਨ ਕੀਤਾ ਹੈ। ਪੰਜਾਬ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਸਮੇਤ ਸਾਰੀਆਂ ਮੰਗਾਂ ਮਨਵਾਉਣ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਤੋ ਮੋਰਚਾ ਖੋਲ੍ਹਿਆ ਜਾ ਰਿਹਾ ਹੈ। ਇਸੇ ਤਰ੍ਹਾਂ ਲੜੀਬੱਧ ਪੂਰੇ ਪੰਜਾਬ ਵਿੱਚ ਮੋਰਚੇ ਖੋਲੇ ਜਾਣਗੇ।ਸੋ ਕਿਸਾਨ ਮਜ਼ਦੂਰ ਭਰਾਵਾਂ ਤੇ ਮਾਵਾਂ ਭੈਣਾਂ ਨੂੰ ਅੱਜ ਤੋਂ ਹੀ ਪਿੰਡਾਂ ਵਿੱਚ ਰੈਲੀਆਂ ਮੁਜਾਹਰੇ ਕਰਕੇ ਤਿਆਰੀਆਂ ਵਿੱਚ ਜੁੱਟ ਜਾਣ ਲਈ ਕਿਹਾ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਕੱਠੇ ਹੋ ਕੇ ਸੰਘਰਸ਼ਾ ਰਾਹੀ ਹੀ ਇਹਨਾਂ ਪੰਜਾਬ ਮਾਰੂ , ਖੇਤ ਉਜਾੜੂ ਐਕਟਾਂ ਨੂੰ ਰੱਦ ਕਰਵਾਇਆ ਜਾ ਸਕਦਾ ਹੈ। ਕਿਸਾਨ ਅਗੂਆਂ ਨੇ ਵੱਖ ਵੱਖ ਫੋਰਮਾਂ ਨੂੰ ਇੱਕ ਪਲੇਫਾਰਮ ਤੇ ਇਕੱਠੇ ਹੋ ਕੇ ਸ਼ੰਘਰਸ ਕਰਨ ਦਾ ਸੱਦਾ ਦਿੰਦਆਂ ਕਿਹਾ ਕਿ ਇਹੀ ਸਮੇ ਦੀ ਪੁਰਜੋਰ ਮੰਗ ਹੈ। ਸਾਂਝੇ ਸੰਘਰਸਾਂ ਰਾਹੀ ਹੀ ਕਿਸਾਨਾਂ ਮਜਦੂਰਾਂ ਦੇ ਕਰਜੇ ਖਤਮ ਕਰਾਉਣ,ਅੇਮ,ਐਸ,ਪੀ ਤੇ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਉਣ ਤੇ ਮਨਰੇਗਾ ਵਰਗੀਆਂ ਅਹਿਮ ਮੰਗਾਂ ਤੇ ਕਦਮ ਅੱਗੇ ਵਧਾਇਆ ਜਾ ਸਕਦਾ ਹੈ। ਤੇ 14 ਮਾਰਚ ਨੂੰ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਖੇਤੀ ਟਰੇਡ ਡੀਲ ਦੇ ਵਿਰੋਧ ਵਜੋਂ ਬਲਾਕ ਪੱਧਰੇ ਪੁਤਲੇ ਫੂਕੇ ਜਾਣਗੇ। ਅੱਜ ਮੀਟਿੰਗ ਕਰਨ ਉਪਰੰਤ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਐਸ ਐਸ ਪੀ ਸੰਗਰੂਰ ਨੂੰ ਕਾਫ਼ਲੇ ਦੇ ਰੂਪ ਵਿੱਚ ਨਾਅਰੇਬਾਜੀ ਕਰਕੇ ਮੰਗ ਪੱਤਰ ਸੌਂਪਿਆ ਗਿਆ। ਇਸ ਸਮੇਂ ਜਿਲਾ ਆਗੂ ,ਹਰਦੇਵ ਸਿੰਘ ਕੁਲਾਰਾਂ,ਸੰਤਰਾਮ ਛਾਜਲੀ, ਹੈਪੀ ਨਮੋਲ,ਸੁਖਦੇਵ ਸ਼ਰਮਾ,ਰਾਜਪਾਲ ਮੰਗਵਾਲ,ਅਮਰ ਲੌਂਗੋਵਾਲ ਬਲਾਕਾਂ ਪਿੰਡਾਂ ਦੇ ਅਹੁਦੇਦਾਰ ,ਕਿਸਾਨ ਮਜ਼ਦੂਰ ਭਰਾ ਤੇ ਮਾਵਾਂ ਭੈਣਾਂ ਵੱਡੀ ਗਿਣਤੀ ਹਾਜ਼ਰ ਸਨ।
Leave a Reply