ਚਾਈਨੀਜ਼ ਡੋਰ ਨਾਲ ਮੌਤ ਹੁਣ ‘ਕਤਲ’ ਮੰਨੀ ਜਾਵੇਗੀ: ਮੁੱਖ ਮੰਤਰੀ ਸਖ਼ਤ

ਚਾਈਨੀਜ਼ ਡੋਰ ਨਾਲ ਮੌਤ ਹੁਣ ‘ਕਤਲ’ ਮੰਨੀ ਜਾਵੇਗੀ: ਮੁੱਖ ਮੰਤਰੀ ਸਖ਼ਤ

ਦੇਸ਼ ‘ਚ ਵੱਧ ਰਹੇ ਚਾਈਨੀਜ਼ (Chinese ) ਡੋਰ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਇਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਰਾਜਧਾਨੀ ਲਖਨਊ ਦੇ ਬਾਜ਼ਾਰਖਾਲਾ ਵਿੱਚ ਚੀਨੀ ਡੋਰ ਵਿੱਚ ਫਸ ਕੇ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਖ਼ਤ ਫੈਸਲਾ ਲਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਵਿੱਚ ਚਾਈਨੀਜ਼ ਡੋਰ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨੂੰ ਪੂਰੇ ਰਾਜ ਵਿੱਚ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚਾਈਨੀਜ਼ ਡੋਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕਤਲ ਮੰਨਿਆ ਜਾਵੇਗਾ। ਪੂਰੇ ਰਾਜ ਵਿੱਚ ਕੀਤੀ ਗਈ ਕਾਰਵਾਈ ਦੀ ਉੱਚ ਪੱਧਰ ‘ਤੇ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੋਂ ਬਾਅਦ, ਪ੍ਰਸ਼ਾਸਨ ਸਰਗਰਮ ਹੋ ਗਿਆ ਹੈ ਅਤੇ ਲਖਨਊ ਸ਼ਹਿਰ ਵਿੱਚ ਕਈ ਪਤੰਗਾਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।