Hot Air Balloon ਨੂੰ ਲੱਗੀ ਭਿਆਨਕ ਅੱਗ; ਬਾਲ ਬਾਲ ਬਚੀ ਮੁੱਖ ਮੰਤਰੀ ਦੀ ਜਾਨ

Hot Air Balloon ਨੂੰ ਲੱਗੀ ਭਿਆਨਕ ਅੱਗ; ਬਾਲ ਬਾਲ ਬਚੀ ਮੁੱਖ ਮੰਤਰੀ ਦੀ ਜਾਨ

ਮੱਧ ਪ੍ਰਦੇਸ਼,: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਸ਼ਨੀਵਾਰ ਨੂੰ ਮੰਦਸੌਰ ਵਿੱਚ ਇੱਕ ਵੱਡੇ ਹਾਦਸੇ ਤੋਂ ਬਾਲ – ਬਾਲ ਬਚ ਗਏ। ਮੁੱਖ ਮੰਤਰੀ ਦੇ ਹੌਟ ਏਅਰ ਬੇਲੂਨ (Hot Air Balloon ) ‘ਚ ਉਡਾਣ ਭਰਨ ਤੋਂ ਠੀਕ ਪਹਿਲਾਂਅਚਾਨਕ ਅੱਗ ਲੱਗ ਗਈ।ਹਾਲਾਂਕਿ, ਮੌਕੇ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਅੱਗ ‘ਤੇ ਕਾਬੂ ਪਾ ਲਿਆ, ਇਸ ਤਰ੍ਹਾਂ ਇੱਕ ਵੱਡਾ ਹਾਦਸਾ ਟਲ ਗਿਆ।


ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ ਸੀਐਮ ਮੋਹਨ ਯਾਦਵ ਗਾਂਧੀਸਾਗਰ ਫੋਰੈਸਟ ਰਿਟਰੀਟ ਪਹੁੰਚੇ ਅਤੇ ਇੱਥੇ ਬੋਟਿੰਗ ਦਾ ਆਨੰਦ ਮਾਣਿਆ। ਇਸ ਤੋਂ ਬਾਅਦ, ਉਹ ਮੰਦਸੌਰ ਦੇ ਸੰਸਦ ਮੈਂਬਰ ਸੁਧੀਰ ਗੁਪਤਾ ਨਾਲ ਇੱਕ ਰੋਮਾਂਚਕ ਹੌਟ ਏਅਰ ਬੇਲੂਨ (Hot Air Balloon) ਦੀ ਸਵਾਰੀ ‘ਤੇ ਜਾ ਰਹੇ ਸਨ।ਪਰ ਹਵਾ ਦੀ ਗਤੀ 20 ਕਿਲੋਮੀਟਰ ਪ੍ਰਤੀ ਘੰਟਾ ਹੋਣ ਕਰਕੇ ਗੁਬਾਰਾ ਉੱਡ ਨਹੀਂ ਸਕਿਆ। ਇਸ ਦੌਰਾਨ ਇਸਦੇ ਹੇਠਲੇ ਹਿੱਸੇ ਵਿੱਚ ਅੱਗ ਲੱਗ ਗਈ।


ਹਾਦਸੇ ਸਮੇਂ ਮੁੱਖ ਮੰਤਰੀ Hot Air Balloon ਦੇ ਹੇਠਾਂ ਖੜ੍ਹੇ ਸਨ। ਉੱਥੇ ਮੌਜੂਦ ਸੁਰੱਖਿਆ ਗਾਰਡਾਂ ਨੇ ਤੁਰੰਤ ਟਰਾਲੀ ਨੂੰ ਕਾਬੂ ਵਿੱਚ ਲੈ ਲਿਆ ਅਤੇ ਅੱਗ ਬੁਝਾ ਦਿੱਤੀ, ਜਿਸ ਕਾਰਨ ਮੁੱਖ ਮੰਤਰੀ ਡਾ. ਯਾਦਵ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਘਟਨਾ ਤੋਂ ਬਾਅਦ, ਮੁੱਖ ਮੰਤਰੀ ਦੀ ਟ ਏਅਰ ਬੇਲੂਨ ਦੀ ਸਵਾਰੀ ਰੱਦ ਕਰ ਦਿੱਤੀ ਗਈ।