ਖੰਨੇ ਨੂੰ ਜਿਲਾ ਬਣਾਉਣ ਤੇ ਕੋਰਟ ਕੰਪਲੈਕਸ ਖ਼ਿਲਾਫ਼ ਭੁੱਖ ਹੜਤਾਲ 25ਵੇਂ ਦਿਨ ਵੀ ਜਾਰੀ, ਕੈਬਨਿਟ ਮੰਤਰੀ ਸੌਂਦ ਦੇ ਨਾਮ ਸੌਂਪਿਆ
- ਲੁਧਿਆਣਾ
- (Asia/Kolkata)
ਖੰਨਾ, (ਹਰਪ੍ਰੀਤ ਸਿੰਘ ਪ੍ਰਿੰਸ)- ਖੰਨੇ ਨੂੰ ਪੂਰਨ ਜ਼ਿਲ੍ਹਾ ਬਣਾਉਣ ਅਤੇ ਬੁੱਲੇਪੁਰ 'ਚ ਹੜ ਪ੍ਰਭਾਵਿਤ, ਅਣਉਚਿਤ ਜ਼ਮੀਨ ‘ਤੇ ਬਣਾਏ ਜਾ ਰਹੇ ਕੋਰਟ ਕੰਪਲੈਕਸ ਦੇ ਵਿਰੋਧ 'ਚ ਖੰਨਾ ਸੰਘਰਸ਼ ਕਮੇਟੀ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 25ਵੇਂ ਦਿਨ ਵੀ ਜਾਰੀ ਰਹੀ। ਇਥੇ ਜਾਰੀ ਸੂਚਨਾ ਮੁਤਾਬਕ ਅੱਜ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਜਥੇ: ਸਰਬਜੀਤ ਸਿੰਘ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਵਿਪਨ ਕਥੂਰੀਆ ਸਮਾਜਸੇਵੀ, ਕਿਰਪਾਲ ਸਿੰਘ ਖ਼ਾਲਸਾ ਭੁੱਖ ਹੜਤਾਲ 'ਤੇ ਬੈਠੇ। ਅੱਜ ਲੜੀਵਾਰ ਭੁੱਖ ਹੜਤਾਲ 'ਤੇ ਵਿਸ਼ੇਸ ਤੌਰ 'ਤੇ ਮਹੇਸ਼ ਕੁਮਾਰ (ਪੀਏ) ਨੇ ਪਹੁੰਚ ਕੇ ਕੈਬਨਿਟ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਮ ਖੰਨਾ ਸੰਘਰਸ਼ ਕਮੇਟੀ ਦੇ ਅਹੁਦੇਦਾਰਾ ਤੋਂ ਬੇਨਤੀ ਪੱਤਰ ਪ੍ਰਾਪਤ ਕੀਤਾ ਅਤੇ ਮੰਤਰੀ ਸਾਹਿਬ ਨਾਲ ਚਰਚਾ ਕਰਕੇ ਜਲਦ ਹੀਂ ਹੱਲ ਕਰਵਾਉਣ ਦਾ ਭਰੋਸਾ ਦਵਾਇਆ, ਬੇਨਤੀ ਪੱਤਰ 'ਚ ਹੜ ਪ੍ਰਭਾਵਿਤ ਜ਼ਮੀਨ ‘ਤੇ ਬਣ ਰਹੇ ਕੋਰਟ ਕੰਪਲੈਕਸ ਨੂੰ ਤੁਰੰਤ ਰੱਦ ਕਰਨ ਅਤੇ ਖੰਨਾ ਦੇ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਸਪਸ਼ਟ ਮੰਗ ਕੀਤੀ ਗਈ। ਬੇਨਤੀ ਪੱਤਰ 'ਚ ਦਰਸਾਇਆ ਗਿਆ ਕਿ ਬੁੱਲੇਪੁਰ (ਖੰਨਾ) ਦੀ ਇਹ ਜ਼ਮੀਨ ਵਰਖਾ ਪਾਣੀ ਦੀ ਕੁਦਰਤੀ ਨਿਕਾਸੀ ਲਈ ਅਹਿਮ ਹੈ ਅਤੇ ‘ਗੈਬ ਦੀ ਪੁਲੀ’ ਨਾਲ ਜੁੜੇ ਇਸ ਖੇਤਰ 'ਚ ਭਾਰੀ ਨਿਰਮਾਣ ਪੂਰੇ ਖੰਨਾ ਸ਼ਹਿਰ ਨੂੰ ਭਿਆਨਕ ਹੜ੍ਹੀ ਖ਼ਤਰੇ ਵੱਲ ਧੱਕ ਸਕਦਾ ਹੈ, ਜੋ ਸਿੱਧੀ ਤੌਰ ‘ਤੇ ਲੋਕਾਂ ਦੀ ਜਾਨਮਾਲ ਨਾਲ ਖਿਲਵਾੜ ਹੈ। ਆਗੂਆਂ ਨੇ ਕਿਹਾ ਕਿ ਖੰਨਾ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਹੈ ਅਤੇ ਭਵਿੱਖ 'ਚ ਪੂਰਨ ਜ਼ਿਲ੍ਹਾ ਬਣਨ ਦੀ ਪੂਰੀ ਸੰਭਾਵਨਾ ਰੱਖਦਾ ਹੈ, ਇਸ ਲਈ ਅਜਿਹੀ ਅਸੁਰੱਖਿਅਤ ਤੇ ਹੜ ਪ੍ਰਭਾਵਿਤ ਜ਼ਮੀਨ ‘ਤੇ ਕੋਰਟ ਕੰਪਲੈਕਸ ਬਣਾਉਣਾ ਸਰਕਾਰੀ ਅਣਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ। ਆਗੂਆਂ ਨੇ ਨਕਸ਼ਾ ਫੀਸ, ਪ੍ਰਾਪਰਟੀ ਟੈਕਸ ਅਤੇ ਸੋਸਾਇਟੀ ਐਕਟ 1860 ਦੀ ਉਲੰਘਣਾ ਕਰਨ ਵਾਲੀਆ ਸਿੱਖਿਆ ਸੰਸਥਾਵਾਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਨੂੰ ਦੁਹਰਾਇਆ ਗਿਆ। ਇਸ ਮੌਕੇ ਸਰਬਜੀਤ ਸਿੰਘ ਕੰਗ, ਬੀਕੇਯੂ ਰਾਜੇਵਾਲ ਆਗੂ ਬਹਾਲ ਸਿੰਘ ਨਾਗਰਾ, ਰਾਜਿੰਦਰ ਸਿੰਘ ਸਾਬਕਾ ਪੰਚ ਆਗੂ ਖੇਤ ਮਜਦੂਰ ਯੂਨੀਅਨ, ਐਡਵੋਕੇਟ ਹਰਸ਼ ਕੁਮਾਰ ਭੱਲਾ, ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਅਸ਼ੋਕ ਮੱਗੂ, ਐਡਵੋਕੇਟ ਸੋਹਣ ਸਿੰਘ ਸਹੋਤਾ, ਐਡਵੋਕੇਟ ਅਰਚਨਾ ਕੰਗ, ਐਡਵੋਕੇਟ ਸੁਖਮਿੰਦਰ ਸਿੰਘ ਸੁੱਖੀ, ਐਡਵੋਕੇਟ ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਲਜ਼ਾਰ ਸਿੰਘ ਰਹੌਣ, ਚਰਨਜੀਤ ਸਿੰਘ ਚੰਨੀ, ਰਾਮ ਸਿੰਘ, ਵਿਕਰਮ ਸਿੰਘ ਦੇਵਗਨ, ਦਵਿੰਦਰ ਸਿੰਘ ਚੰਨੀ, ਭੀਮ ਸਿੰਘ ਬੂਥਗੜ੍ਹ, ਹਰਜੀਤ ਸਿੰਘ ਸਿਹੋੜਾ, ਅਵਤਾਰ ਮੋਰੀਆ, ਅਜੇ ਗੁਪਤਾ, ਸੂਬੇਦਾਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਪੰਚ ਤੇਜਪਾਲ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ।
Leave a Reply