ਕੰਬੋਡੀਆ ‘ਚ ਡਿਜ਼ਿਟਲ ਅਰੇਸਟ ਸਕੈਮ ਬੇਨਕਾਬ, ਭਾਰਤੀ ਨਿਸ਼ਾਨੀਆਂ ਦੀ ਗਲਤ ਵਰਤੋਂ
- ਦੇਸ਼
- (Asia/Kolkata)
200 ਦੇ ਕਰੀਬ ਸਕੈਮ ਸੈਂਟਰਾਂ ’ਤੇ ਕੀਤੀ ਗਈ ਛਾਪੇਮਾਰੀ; 11000 ਕਰਮਚਾਰੀ ਕੀਤੇ ਡਿਪੋਰਟ ਕੰਬੋਡੀਆ ਵਿੱਚ ਚੱਲ ਰਹੇ ਕੌਮਾਂਤਰੀ ਔਨਲਾਈਨ ਠੱਗੀ ਦੇ ਕਾਰੋਬਾਰ ਵਿਰੁੱਧ ਉੱਥੋਂ ਦੀ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਕੰਪੋਟ ਸੂਬੇ ਵਿੱਚ ਇੱਕ ਵਿਸ਼ਾਲ ਕੰਪਲੈਕਸ ’ਤੇ ਹੋਈ ਛਾਪੇਮਾਰੀ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਇੱਥੇ ਭਾਰਤੀਆਂ ਨੂੰ ‘ਡਿਜੀਟਲ ਅਰੈਸਟ’ ਰਾਹੀਂ ਠੱਗਣ ਲਈ ਬਕਾਇਦਾ ਇੱਕ ਫਰਜ਼ੀ ਭਾਰਤੀ ਪੁਲੀਸ ਸਟੇਸ਼ਨ ਬਣਾਇਆ ਗਿਆ ਸੀ, ਜਿਸ ਵਿੱਚ ਭਾਰਤ ਦਾ ਤਿਰੰਗਾ ਝੰਡਾ ਅਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਇੱਥੇ ਬੈਠੇ ਠੱਗ ਭਾਰਤੀ ਪੁਲੀਸ ਅਧਿਕਾਰੀ ਬਣ ਕੇ ਵੀਡੀਓ ਕਾਲ ਰਾਹੀਂ ਲੋਕਾਂ ਨੂੰ ਡਰਾਉਂਦੇ ਸਨ ਅਤੇ ਕਰੋੜਾਂ ਰੁਪਏ ਦੀ ਠੱਗੀ ਮਾਰਦੇ ਸਨ। ਸੀਨੀਅਰ ਮੰਤਰੀ ਛਾਏ ਸਿਨਾਰਿਥ ਨੇ ਦੱਸਿਆ ਕਿ ਹੁਣ ਤੱਕ ਲਗਭਗ 190 ਅਜਿਹੇ ਕੇਂਦਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ 173 ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਧੰਦੇ ਵਿੱਚ ਲਗਭਗ 11,000 ਕਰਮਚਾਰੀ ਸ਼ਾਮਲ ਸਨ, ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੁਲੀਸ ਇਸ ਕੇਂਦਰ ’ਤੇ ਪਹੁੰਚੀ, ਤਾਂ ਉੱਥੋਂ 6,000 ਤੋਂ 7,000 ਦੇ ਕਰੀਬ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ, ਕਿਉਂਕਿ ਸਥਾਨਕ ਪੁਲੀਸ ਦੀ ਗਿਣਤੀ ਉਨ੍ਹਾਂ ਨੂੰ ਰੋਕਣ ਲਈ ਬਹੁਤ ਘੱਟ ਸੀ। ਇਸ ਕਾਰਵਾਈ ਤੋਂ ਬਾਅਦ ਹੁਣ ਕੌਮਾਂਤਰੀ ਪੱਧਰ ’ਤੇ ਇਨ੍ਹਾਂ ਅਪਰਾਧਿਕ ਨੈੱਟਵਰਕਾਂ ਵਿਰੁੱਧ ਸ਼ਿਕੰਜਾ ਹੋਰ ਕੱਸਿਆ ਜਾ ਰਿਹਾ ਹੈ।
Leave a Reply