ਬਿਜਲੀ ਦੇ ਮਾਮੂਲੀ ਨੁਕਸ ਕਾਰਨ ਏਅਰ ਫੋਰਸ ਵਨ ਵਾਸ਼ਿੰਗਟਨ ਵਾਪਸ ਮੁੜਿਆ
- ਵਿਦੇਸ਼
- (Asia/Kolkata)
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੂਜੇ ਜਹਾਜ਼ ਵਿਚ ਸਵਾਰ ਹੋ ਕੇ ਦਾਵੋਸ ਰਵਾਨਾਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ, 2026 ਨੂੰ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਤੋਂ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਯਾਤਰਾ ਲਈ ਏਅਰ ਫੋਰਸ ਵਨ ਵਿੱਚ ਸਵਾਰ ਹੋਣ ਲਈ ਮਰੀਨ ਵਨ ਤੋਂ ਉਤਰਦੇ ਹੋਏ। ਰਾਇਟਰਜ਼ਰਾਸ਼ਟਰਪਤੀ ਡੋਨਲਡ ਟਰੰਪ ਦਾ ਜਹਾਜ਼ ਏਅਰ ਫੋਰਸ ਵਨ ਮੰਗਲਵਾਰ ਸ਼ਾਮੀਂ ਸਵਿਟਜ਼ਰਲੈਂਡ ਲਈ ਰਵਾਨਾ ਹੋਣ ਤੋਂ ਕਰੀਬ ਇੱਕ ਘੰਟੇ ਬਾਅਦ ਜੁਆਇੰਟ ਬੇਸ ਐਂਡਰਿਊਜ਼ ਵਾਪਸ ਆ ਗਿਆ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਨੇ ਕਿਹਾ ਕਿ ਵਾਪਸੀ ਦਾ ਫੈਸਲਾ ਉਡਾਣ ਭਰਨ ਤੋਂ ਬਾਅਦ ਲਿਆ ਗਿਆ। ਉਨ੍ਹਾਂ ਕਿਹਾ ਕਿ ਏਅਰ ਫੋਰਸ ਵਨ ਦੇ ਚਾਲਕ ਦਲ ਨੇ ‘ਇੱਕ ਮਾਮੂਲੀ ਬਿਜਲੀ ਦੀ ਸਮੱਸਿਆ’ ਧਿਆਨ ਵਿਚ ਆਉਣ ਮਗਰੋਂ ਚੌਕਸੀ ਵਰਤਦਿਆਂ ਪਿੱਛੇ ਮੁੜਨ ਦਾ ਫੈਸਲਾ ਕੀਤਾ।ਜਹਾਜ਼ ਵਿੱਚ ਸਵਾਰ ਇੱਕ ਰਿਪੋਰਟਰ ਨੇ ਕਿਹਾ ਕਿ ਜਹਾਜ਼ ਦੇ ਪ੍ਰੈਸ ਕੈਬਿਨ ਦੀਆਂ ਲਾਈਟਾਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਬੰਦ ਹੋ ਗਈਆਂ, ਪਰ ਇਸ ਬਾਰੇ ਫੌਰੀ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਉਡਾਣ ਭਰਨ ਤੋਂ ਲਗਪਗ ਅੱਧੇ ਘੰਟੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਜਹਾਜ਼ ਵਾਪਸ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਟਰੰਪ ਇੱਕ ਹੋਰ ਜਹਾਜ਼ ਵਿੱਚ ਸਵਾਰ ਹੋਣਗੇ ਅਤੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਆਪਣੀ ਯਾਤਰਾ ਜਾਰੀ ਰੱਖਣਗੇ। ਇਸ ਸਮੇਂ ਏਅਰ ਫੋਰਸ ਵਨ ਵਜੋਂ ਵਰਤੇ ਜਾਣ ਵਾਲੇ ਦੋਵੇਂ ਜਹਾਜ਼ ਕਰੀਬ ਚਾਰ ਦਹਾਕਿਆਂ ਤੋਂ ਉਡਾਣ ਭਰ ਰਹੇ ਹਨ।
Leave a Reply