ਖੇਡਣ ਦੌਰਾਨ ਹੋਇਆ ਹਾਦਸਾ, ਕੁੜੀ ਦੀ ਜਾਨ ਗਈ
- ਪੰਜਾਬ
- 16 Jun,2025

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਇੱਕ 20 ਸਾਲਾਂ ਕੁੜੀ ਪੁਰਾਣੇ ਖੂਹ ਵਿੱਚ ਡਿੱਗ ਪਈ। ਘਰ ਦੇ ਪਿੱਛੇ ਸਥਿਤ ਪੁਰਾਣੇ ਖੂਹ ਦੇ ਕੋਲ ਖੇਡਦੇ ਸਮੇਂ ਅਚਾਨਕ ਕੁੜੀ ਨਾਲ ਇਹ ਹਾਦਸਾ ਵਾਪਰ ਗਿਆ। ਇੱਕ ਹੋਰ ਬੱਚੀ ਨੇ ਇਸ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਡਾਕਟਰਾਂ ਦੀ ਬਚਾਅ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ। ਬਚਾਅ ਟੀਮ ਦੀ ਮਦਦ ਨਾਲ ਕੁੜੀ ਨੂੰ ਖੂਹ ਵਿੱਚੋਂ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਖੂਹ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਬੱਚੀ ਬੱਚ ਨਾ ਸਕੀ।
ਖੂਹ ਵਿੱਚ ਡਿੱਗਣ ਵਾਲੀ ਕੁੜੀ ਦੀ ਪਛਾਣ 21 ਸਾਲਾ ਸ਼ਾਜ਼ੀਆ ਵਜੋਂ ਹੋਈ ਹੈ, ਜੋ ਕਿ ਕਿਸ਼ਨਪੁਰਾ ਦੀ ਰਹਿਣ ਵਾਲੀ ਸੀ। ਕੁੜੀ ਦੀ ਮਾਸੀ ਅਜੂਬਾ ਨੇ ਦੱਸਿਆ ਕਿ ਸਾਜੀਆ ਕੁਝ ਦਿਨ ਪਹਿਲਾਂ ਤੋਂ ਉਨ੍ਹਾਂ ਦੇ ਘਰ ਆਈ ਹੋਈ ਸੀ। ਉਹ ਅੱਜ ਸਵੇਰੇ ਬੱਚਿਆਂ ਨਾਲ ਖੇਡ ਰਹੀ ਸੀ। ਘਰ ਦੇ ਨੇੜੇ ਇੱਕ ਪੁਰਾਣਾ ਖੂਹ ਹੈ, ਜਿਸ ਵਿੱਚ ਉਹ ਅਚਾਨਕ ਡਿੱਗ ਪਈ। ਕਾਫੀ ਸਮਾਂ ਰੈਸਕਿਊ ਟੀਮ ਦੀਆਂ ਕੋਸ਼ਿਸ਼ ਤੋਂ ਬਾਅਦ ਜਦੋਂ ਕੁੜੀ ਨੂੰ ਖੂਹ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ
#TragicAccident #GirlFallsInWell #WellAccident #ChildSafety #RuralHazards #UnsafeWells #PunjabNews #VillageTragedy
Posted By:

Leave a Reply