ਅਖੰਡ ਜੋਤ ਦੀ ਸਥਾਪਨਾ ਮੌਕੇ ਮੰਦਰ ਸ਼੍ਰੀ ਭੱਦਰ ਕਾਲੀ ਵਿੱਚ ਭਜਨ ਸੰਧਿਆ ਆਯੋਜਿਤ

ਅਖੰਡ ਜੋਤ ਦੀ ਸਥਾਪਨਾ ਮੌਕੇ ਮੰਦਰ ਸ਼੍ਰੀ ਭੱਦਰ ਕਾਲੀ ਵਿੱਚ ਭਜਨ ਸੰਧਿਆ ਆਯੋਜਿਤ

ਸੁਨਾਮ ਊਧਮ ਸਿੰਘ ਵਾਲਾ,(ਜਗਸੀਰ ਸਿੰਘ)-ਮੁਹੱਲਾ ਕੈਲਾਸ਼ ਪਰਬਤ, ਸੁਨਾਮ ਸਥਿਤ ਸ਼੍ਰੀ ਭੱਦਰ ਕਾਲੀ ਮੰਦਰ ਵਿੱਚ ਪਵਿੱਤਰ ਅਖੰਡ ਜੋਤ ਦੀ ਸਥਾਪਨਾ ਦੇ ਸ਼ੁਭ ਅਵਸਰ ’ਤੇ ਮੰਦਰ ਕਮੇਟੀ ਦੀ ਪਹਲ ਅਤੇ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਭਕਤੀਮਈ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਭਜਨ ਸੰਧਿਆ ਦੌਰਾਨ ਮਾਂ ਭੱਦਰ ਕਾਲੀ ਅਤੇ ਸ਼੍ਰੀ ਜਵਾਲਾ ਜੀ ਦੇ ਭਜਨਾਂ ਨਾਲ ਮੰਦਰ ਪਰਿਸਰ ਭਗ਼ਤੀਮਈ ਮਾਹੌਲ ਨਾਲ ਗੂੰਜ ਉਠਿਆ। ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਭਜਨਾਂ ਵਿੱਚ ਭਾਗ ਲਿਆ ਅਤੇ ਪ੍ਰਭੂ ਚਰਨਾਂ ਵਿੱਚ ਅਰਦਾਸਾਂ ਕੀਤੀਆਂ। ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਅਖੰਡ ਜੋਤ ਦੀ ਸਥਾਪਨਾ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸ਼ਾਂਤੀ, ਸਹਿਮਤ ਅਤੇ ਆਤਮਕ ਜਾਗਰੂਕਤਾ ਦਾ ਪ੍ਰਸਾਰ ਕਰਨਾ ਹੈ। ਇਸ ਮੌਕੇ ਸੁਨਾਮ ਅਤੇ ਨੇੜਲੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਹੋਏ। ਭਜਨ ਸੰਧਿਆ ਮੌਕੇ ਭਜਨ ਸਮਰਾਟ ਸੁਰਿੰਦਰ ਸ਼ਰਮਾ ਅਤੇ ਸਤਨਾਰਾਇਣ ਸ਼ਰਮਾ ਨੂੰ ਆਪਣੀਆਂ ਮੰਡਲੀਆਂ ਸਮੇਤ ਸ਼ਾਨਦਾਰ ਭਜਨ ਪ੍ਰਸਤੁਤੀਆਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸ਼ੁਭ ਅਵਸਰ ’ਤੇ ਪੰਡਿਤ ਮਦਨ ਮੋਹਨ ਸ਼ਰਮਾ ਅਤੇ ਚੰਦਰ ਸ਼ੇਖਰ ਸ਼ਰਮਾ ਨੂੰ ਵੀ ਉਨ੍ਹਾਂ ਦੀਆਂ ਧਾਰਮਿਕ ਸੇਵਾਵਾਂ ਲਈ ਮੰਦਰ ਕਮੇਟੀ ਵੱਲੋਂ ਸਨਮਾਨ ਦਿੱਤਾ ਗਿਆ। ਇਸ ਮੌਕੇ ਸਮੂਹ ਮੰਦਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹੱਲਾਂ ਨਿਵਾਸੀ ਹਾਜਰ ਸਨ ।