ਭਾਸ਼ਣ ਦੇ ਅੰਤ ਤੱਕ ਥੱਕ ਗਏ ਸਨ ਰਾਸ਼ਟਰਪਤੀ- ਸੋਨੀਆ ਗਾਂਧੀ
- ਦੇਸ਼
- (Asia/Kolkata)
ਨਵੀਂ ਦਿੱਲੀ : ਸੰਸਦ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਸੋਨੀਆ ਗਾਂਧੀ ਦੇ ਬਿਆਨ ’ਤੇ ਹੰਗਾਮਾ ਹੋ ਗਿਆ ਹੈ। ਸੋਨੀਆ ਗਾਂਧੀ ਨੇ ਸੰਸਦ ਦੇ ਬਾਹਰ ਰਾਸ਼ਟਰਪਤੀ ਨੂੰ ‘ਪੂਅਰ ਲੇਡੀ’ ਕਿਹਾ। ਰਾਹੁਲ ਗਾਂਧੀ ਨੇ ਵੀ ਰਾਸ਼ਟਰਪਤੀ ਦੇ ਭਾਸ਼ਣ ਨੂੰ ਬੋਰਿੰਗ ਕਿਹਾ। ਭਾਜਪਾ ਨੇ ਇਸ ’ਤੇ ਜਵਾਬੀ ਹਮਲਾ ਕੀਤਾ ਅਤੇ ਇਸ ਨੂੰ ਰਾਸ਼ਟਰਪਤੀ ਦਾ ਅਪਮਾਨ ਦੱਸਿਆ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ। ਸੰਸਦ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਭਾਸ਼ਣ ਤੋਂ ਬਾਅਦ, ਕਾਂਗਰਸ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਭਾਸ਼ਣ ਦੇ ਅੰਤ ਤੱਕ ਬਹੁਤ ਥੱਕ ਗਏ ਸਨ। ਉਹ ਮੁਸ਼ਕਿਲ ਨਾਲ ਬੋਲ ਸਕਦੇ ਸਨ, ਜਦੋਂ ਕਿ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਬੋਰਿੰਗ ਕਿਹਾ।
Leave a Reply