ਮਿਊਂਸੀਪਲ ਕਰਮਚਾਰੀ ਦਲ ਦੇ ਵਫ਼ਦ ਨੇ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਮਿਊਂਸੀਪਲ ਕਰਮਚਾਰੀ ਦਲ ਦੇ ਵਫ਼ਦ ਨੇ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਮਿਊਂਸੀਪਲ ਕਰਮਚਾਰੀ ਦਲ ਦਾ ਇਕ ਵਫ਼ਦ ਅੱਜ ਯੂਨੀਅਨ ਦੇ ਚੇਅਰਮੈਨ ਵਿਜੈ ਦਾਨਵ ਅਤੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਮੈਡਮ ਨੀਰੂ ਕਤਿਆਲ ਨੂੰ ਨਗਰ ਨਿਗਮ ਦਫ਼ਤਰ ਵਿਖੇ ਮਿਲਿਆ। ਇਸ ਮੌਕੇ ਮਿਊਂਸੀਪਲ ਕਰਮਚਾਰੀ ਦਲ ਦੇ ਆਗੂਆਂ ਵਲੋਂ ਜਿਥੇ ਨਵ ਨਿਯੁਕਤ ਨਿਗਮ ਕਮਿਸ਼ਨਰ ਦਾ ਸ਼ਾਨਦਾਰ ਸਵਾਗਤ ਕੀਤਾ ਉਥੇ ਹੀ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਿਜੈ ਦਾਨਵ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੀ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਬਹੁਤ ਹੀ ਇਮਾਨਦਾਰ, ਤਜ਼ਰਬੇਕਾਰ ਅਤੇ ਕੰਮ ਦੀ ਸਰਮਪਿਤਾ ਚੰਗੇ ਸੁਭਾਅ ਦੇ ਮਾਲਕ ਮੈਡਮ ਨੀਰੂ ਕਤਿਆਲ ਨੂੰ ਲੁਧਿਆਣਾ ਸ਼ਹਿਰ ਦੀ ਨਗਰ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰ, ਸਫ਼ਾਈ ਅਤੇ ਵਿਕਾਸ ਲਈ ਹਰ ਤਰ੍ਹਾਂ ਨਾਲ ਮਿਊਂਸੀਪਲ ਕਰਮਚਾਰੀ ਦਲ ਵਲੋਂ ਨਿਗਮ ਕਮਿਸ਼ਨਰ ਨੂੰ ਸਹਿਯੋਗ ਕੀਤਾ ਜਾਵੇਗਾ ਅਤੇ ਬਹੁਤ ਹੀ ਜਲਦ ਨਿਗਮ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਲਈ ਇਕ ਮੀਟਿੰਗ ਵੀ ਕੀਤੀ ਜਾਵੇਗੀ। ਇਸ ਮੌਕੇ ਦੇਵ ਰਾਜ ਅਸੁਰ, ਸੁਧੀਰ ਧਾਰੀਵਾਲ, ਟੋਨੀ ਗਹਿਲੋਤ, ਰੋਹਿਤ ਸਹੋਤਾ, ਵਿਮਲ ਭੱਟੀ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਅਕਸੇ ਰਾਜ, ਜਤਿੰਦਰ ਘਾਵਰੀ, ਧਰਮਵੀਰ ਮਚਲ, ਬਨਾਰਸੀ ਲੰਬੜਦਾਰ, ਸ਼ਿਵ ਕੁਮਾਰ ਪਾਰਚਾ, ਕਨੋਜ ਦਾਨਵ, ਮਿੰਕਲ ਬਿਰਲਾ, ਐਡਵੋਕੇਟ ਰਾਹੁਲ ਪੁਹਾਲ, ਰਾਜੂ ਸਭਰਵਾਲ, ਸਨੀ ਪਬਮੇ, ਵਿਜੈ ਚੌਹਾਨ, ਬਨਾਰਸੀ ਲੰਬੜਦਾਰ, ਸੋਨੂੰ ਸੂਦ, ਬਨਵਾਰੀ ਲਾਲ, ਮਦਨ ਧਾਰੀਵਾਲ, ਆਦਿ ਹਾਜ਼ਰ ਸਨ।