ਮਾਨਯੋਗ ਜੱਜ ਦਲਜੀਤ ਕੌਰ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਮਿਲਣ ਪਹੁੰਚੇ

ਮਾਨਯੋਗ ਜੱਜ ਦਲਜੀਤ ਕੌਰ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਮਿਲਣ ਪਹੁੰਚੇ

ਸੰਗਰੂਰ, (ਜਗਸੀਰ ਸਿੰਘ ) - ਅੱਜ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਮਾਨਯੋਗ ਜੱਜ ਦਲਜੀਤ ਕੌਰ ਸੰਗਰੂਰ ਇਥੇ ਰਹਿੰਦੇ ਬਜ਼ੁਰਗਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ, ਉਹਨਾਂ ਨੇ ਇੱਥੇ ਰਹਿੰਦੇ ਸਾਰੇ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਬਜ਼ੁਰਗਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਸੁਚੇਤ ਕੀਤਾ । ਮਾਨਯੋਗ ਜੱਜ ਦਲਜੀਤ ਕੌਰ ਨੇ ਦੱਸਿਆ ਕਿ ਕਨੂੰਨੀ ਸੇਵਾਵਾਂ ਅਥਾਰਟੀ ਦੇ ਦਰਵਾਜੇ ਬਜ਼ੁਰਗਾਂ ਲਈ ਹਮੇਸ਼ਾ ਖੁੱਲੇ ਹਨ, ਜੇਕਰ ਉਹ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਲੈਣੀ ਚਾਹੁੰਦੇ ਹਨ ਤਾਂ ਉਹਨਾਂ ਲਈ ਹਰ ਕਿਸਮ ਦੀ ਕਾਨੂੰਨੀ ਸਹਾਇਤਾ ਉਹਨਾਂ ਨੂੰ ਮੁਫਤ ਪ੍ਰਦਾਨ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਜੇਕਰ ਉਹ ਆਪਣੇ ਪੁੱਤਰਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਕੋਈ ਅਦਾਲਤੀ ਕਾਰਵਾਈ ਕਰਨੀ ਚਾਹੁੰਦੇ ਹਨ ਤਾਂ ਕਾਨੂੰਨੀ ਸੇਵਾਵਾਂ ਅਥਾਰਟੀ ਹਮੇਸ਼ਾ ਉਹਨਾਂ ਦੇ ਨਾਲ ਹੈ ।ਇਸ ਮੌਕੇ ਤੇ ਬਿਰਧ ਆਸ਼ਰਮ ਦੇ ਚੇਅਰਮੈਨ ਡਾ. ਅਵਿਨਾਸ਼ ਰਾਣਾ ਨੇ ਆਖਿਆ ਕਿ ਸਾਡੇ ਲਈ ਅੱਜ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਮਾਨਯੋਗ ਜੱਜ ਦਲਜੀਤ ਕੌਰ ਸਾਡੇ ਬਜ਼ੁਰਗਾਂ ਦੇ ਵਿਹੜੇ ਵਿੱਚ ਉਹਨਾਂ ਨੂੰ ਮਿਲਣ ਲਈ ਪਹੁੰਚੇ ਹਨ, ਉਹਨਾਂ ਦੇ ਆਉਣ ਨਾਲ ਬਜ਼ੁਰਗਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਹਨ ਅਤੇ ਸਾਡੇ ਵਰਗੇ ਸੇਵਾ ਕਾਰਜਾਂ ਵਿੱਚ ਲੱਗੇ ਸਾਰੇ ਮੈਂਬਰਾਂ ਨੂੰ ਵੀ ਹਿੰਮਤ ਅਤੇ ਹੌਸਲਾ ਮਿਲਦਾ ਹੈ ।ਇਸ ਮੌਕੇ ਰਾਣਾ ਸ਼ਿਵਦੀਪ ਸਿੰਘ ਨੇ ਕਿਹਾ ਕਿ ਅਸੀਂ ਸਾਡੇ ਬਜ਼ੁਰਗ ਸਾਡਾ ਮਾਨ ਤਹਿਤ ਬਜ਼ੁਰਗਾਂ ਦੀ ਸੇਵਾ ਸੰਭਾਲ ਵਿੱਚ ਹਮੇਸ਼ਾ ਵਧ ਚੜ ਕੇ ਹਿੱਸਾ ਲੈਂਦੇ ਹਾਂ। ਇਸ ਸਮੇਂ ਰੇਨੂ ਰਾਣਾ (ਸਾਬਕਾ ਕੋ ਕਨਵੀਨਰ ਹਿਊਮਨ ਰਾਈਟਸ ਸੈਲ ਪੰਜਾਬ), ਵਿਕਾਸ ਕੁਮਾਰ, ਪ੍ਰਦੀਪ ਸਿੰਘ ਚੀਮਾ, ਕਰਨੈਲ ਸਿੰਘ ,ਅਰਸ਼ਦੀਪ ਸਿੰਘ ਕਪਿਆਲ, ਹਣੀ ਬਾਬਾ, ਬੇਅੰਤ ਸਿੰਘ, ਸੁਰਜੀਤ ਸਿੰਘ, ਗੁਰਜੀਤ ਕੌਰ, ਨੂਰ ਕੌਰ ਤੋਂ ਇਲਾਵਾ ਸਾਰੇ ਬਜ਼ੁਰਗ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਟਾਫ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।